ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੀ ਕਮਰ ਤੋੜਨ ਵਾਲੀ ਸਰਜੀਕਲ ਸਟ੍ਰਾਈਕ ਦਾ ਨਵਾਂ ਵੀਡਿਓ ਜਾਰੀ

ਉੜੀ ਹਮਲੇ ਮਗਰੋਂ ਸਤੰਬਰ 2016 ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਭਾਰਤੀ ਫ਼ੌਜ ਵੱਲੋਂ ਸਰਜੀਕਲ ਸਟ੍ਰਾਈਕ ਚ ਉਡਾਏ ਗਏ ਅੱਤਵਾਦੀ ਕੈਂਪਾਂ ਦਾ ਨਵਾਂ ਵੀਡਿਓ ਜਾਰੀ ਹੋਇਆ ਹੈ। ਇਸ ਤੋਂ ਪਹਿਲਾਂ 27 ਜੂਨ 2018 ਨੂੰ ਫ਼ੌਜ ਨੇ ਸਰਜੀਕਲ ਸਟ੍ਰਾਈਕ ਦੇ ਕੁੱਝ ਹੋਰ ਵੀਡਿਓ ਜਾਰੀ ਕੀਤੇ ਸਨ। ਵੀਡਿਓ ਚ ਇਸ ਵਿਚ ਅੱਤਵਾਦੀਆਂ ਦੇ ਬੰਕਰਸ ਅਤੇ ਫ਼ੌਜ ਦੇ ਠਿਕਾਣਿਆਂ ਨੂੰ ਉਡਾਉਂਦਿਆਂ ਦਿਖਾਇਆ ਗਿਆ ਹੈ। ਜਿਸ ਨੂੰ ਗੈਰਮਨੁੱਖੀ ਜਹਾਜ਼ (ਯੂਏਵੀ) ਤੇ ਕੈਮਰਾ ਲਗਾ ਕੇ ਅਤੇ ਆਪਰੇਸ਼ਨ ਤੇ ਨਿਗਰਾਨੀ ਰੱਖਣ ਲਈ ਵਰਤੋਂ ਕੀਤੇ ਜਾਣ ਵਾਲੇ ਕੈਮਰੇ ਕੈਮਰੇ ਦੀ ਥਰਮਲ ਤਸਵੀਰਾਂ ਤੋਂ ਲਿਆ ਗਿਆ ਹੈ।

 

 

 

 

 

 

ਦੱਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਦੇ ਉੜੀ ਚ ਫ਼ੌਜੀ ਛਾਉਣੀ ਤੇ ਪਾਕਿਸਤਾਨੀ ਅੱਤਵਾਦੀ ਹਮਲਿਆਂ ਚ ਸ਼ਹੀਦ ਹੋਏ 18 ਜਵਾਨਾਂ ਮਗਰੋਂ ਭਾਰਤੀ ਫ਼ੌਜ ਨੇ 28 ਅਤੇ 29 ਸਤੰਬਰ 2016 ਦੀ ਰਾਤ ਨੂੰ ਸਰਜੀਕਲ ਸਟ੍ਰਾਈਕ ਕੀਤੀ ਸੀ। ਤਤਕਾਲੀਨ ਫ਼ੌਜ ਦੇ ਡਾਈਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ (ਡੀਜੀਐਮਓ) ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੈ ਐਲਾਨ ਕੀਤਾ ਸੀ ਕਿ 29 ਸਤੰਬਰ 2016 ਨੂੰ ਕੀਤੀ ਗਈ ਸਰਜੀਕਲ ਸਟ੍ਰਾਈਕ ਚ ਪਾਕਿਸਤਾਨ ਵੱਲ ਭਾਰੀ ਨੁਕਸਾਨ ਹੋਇਆ ਹੈ।

 

ਫ਼ੌਜ ਵੱਲੋਂ ਸਰਜੀਕਲ ਸਟ੍ਰਾਇੀਕ ਕਰਨ ਦੀ ਤਿਆਰੀ 24 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਨਾਈਟ ਵਿਜ਼ਨ ਡਿਵਾਈਸ ਸਮੇਤੇ ਸਪੈਸ਼ਲ ਕਮਾਂਡੋ, ਟੈਵੋਰ 21, ਏਕੇ47 ਅਸਾਲਟ ਰਾਇਫਲਸ, ਰਾਕਿਟ ਗ੍ਰੇਨੇਡਸ, ਸ਼ਾਲਡਰ ਫ਼ਾਇਰਡ ਮਿਸਾਈਲਸ ਅਤੇ ਹੋਰਨਾਂ ਵਿਸਫੋਟਕਾਂ ਨੂੰ ਪੈਦਲ ਦੀ ਕੰਟਰੋਲ ਰੇਖਾ ਦੇ ਪਾਰ ਕਰਾਇਆ ਗਿਆ ਸੀ। ਹਰੇਕ ਟੀਮ ਚ 30 ਜਵਾਨ ਸਨ ਅਤੇ ਉਨ੍ਹਾਂ ਦਾ ਆਪਣਾ ਵਿਸ਼ੇਸ਼ ਟੀਚਾ ਤੈਅ ਕੀਤਾ ਗਿਆ ਸੀ।

 

29 ਸਤੰਬਰ 2016 ਨੂੰ ਭਾਰਤੀ ਫ਼ੌਜ ਨੇ ਪੀਓਕੇ ਚ ਤਿੰਨ ਕਿਲੋਮੀਟਰ ਅੰਦਰ ਵੜ੍ਹ ਕੇ ਇਸ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦੀ ਜ਼ਮੀਨ ਤੇ ਅੱਤਵਾਦੀਆਂ ਦੇ ਕੈਂਪਾਂ ਤੇ ਅਚਨਚੇਤ ਹਮਲਾ ਕਰ ਦਿੱਤਾ ਸੀ।

 

ਇੱਕ ਟੀਮ ਦੁਸ਼ਮਣ ਦੇ ਰਡਾਰਾਂ ਦੀ ਪਕੜ ਤੋਂ ਦੂਰ ਅਸਮਾਨ ਚ ਤਿਆਰ 30 ਜਾਬਾਜ਼ ਭਾਰਤੀ ਕਮਾਂਡੋ ਦੀ ਸੀ। ਕਲਾਸ੍ਰਿਕੋਵ, ਟੈਵਰਸ, ਰਾਕਿਟ ਪ੍ਰੋਪੈਲਡ ਗਨਜ਼, ਹਥਿਆਰਾਂ ਨਾਲ ਲੈਸ 35,000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਥੱਲੇ ਉਤਰਦੇ ਹੋਏ ਸਭ ਕੁੱਝ ਇੰਨਾ ਚੁੱਪਚਪੀਤੇ ਹੋਇਆ ਕਿ ਜ਼ਮੀਨ ਤੇ ਕਿਸੇ ਵੀ ਮਾੜੀ ਜਿਹੀ ਵੀ ਭਨਕ ਨਾ ਲਗੀ। ਇਸ ਆਪਰੇਸ਼ਨ ਚ ਕੁੱਲ 150 ਜਵਾਨ ਸ਼ਾਮਿਲ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surgical strike a new video released