ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ’ਤੇ ਭਾਰਤੀ ਪ੍ਰਤੀਕਰਮ ਤੋਂ ਹੈਰਾਨ ਹਾਂ: ਇਮਰਾਨ ਖ਼ਾਨ

ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ’ਤੇ ਭਾਰਤੀ ਪ੍ਰਤੀਕਰਮ ਤੋਂ ਹੈਰਾਨ ਹਾਂ: ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਹੈ ਕਿ ਕਸ਼ਮੀਰ ਬਾਰੇ ਅਮਰੀਕੀ ਰਾਸ਼ਟਰਪਤੀ ਦੀ ਵਿਚੋਲਗੀ ਦੀ ਪੇਸ਼ਕਸ਼ ਉੱਤੇ ਭਾਰਤ ਵੱਲੋਂ ਪ੍ਰਗਟਾਏ ਪ੍ਰਤੀਕਰਮ ਉੱਤੇ ਉਹ ਡਾਢੇ ਹੈਰਾਨ ਹਨ। ਚੇਤੇ ਰਹੇ ਕਿ ਸੋਮਵਾਰ ਦੇਰ ਸ਼ਾਮੀਂ ਸ੍ਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਡੋਨਾਲਡ ਟਰੰਪ ਨੇ ਭਾਰਤ ਨੂੰ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

 

 

ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰ ਵਿਵਾਦ ਨੇ ਪਿਛਲੇ 70 ਸਾਲਾਂ ਤੋਂ ਇਸ ਭਾਰਤੀ ਉੱਪ–ਮਹਾਂਦੀਪ ਨੂੰ ਇੱਕ ਤਰ੍ਹਾਂ ਨਾਲ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਕਸ਼ਮੀਰੀਆਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਪ੍ਰਭਾਵਿਤ ਹੋਈਆਂ ਹਨ ਤੇ ਉਹ ਹੁਣ ਵੀ ਰੋਜ਼ਾਨਾ ਪ੍ਰਭਾਵਿਤ ਹੋ ਰਹੇ ਹਨ; ਇਸ ਲਈ ਇਸ ਮਸਲੇ ਦਾ ਕੋਈ ਵਾਜਬ ਹੱਲ ਕੀਤਾ ਜਾਣਾ ਬਣਦਾ ਹੈ।

 

 

ਸੋਮਵਾਰ ਨੂੰ ਵ੍ਹਾਈਟ ਹਾਊਸ ’ਚ ਸ੍ਰੀ ਖ਼ਾਨ ਨਾਲ ਮਿਲਣੀ ਤੋਂ ਬਾਅਦ ਸ੍ਰੀ ਟਰੰਪ ਨੇ ਤੁਰੰਤ ਮੀਡੀਆ ਸਾਹਵੇਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਰੱਖ ਦਿੱਤੀ ਸੀ ਤੇ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ ਸੀ ਕਿ ਕੁਝ ਹਫ਼ਤੇ ਪਹਿਲਾਂ ਉਹ ਜਦੋਂ ਓਸਾਕਾ ’ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲੇ ਸਨ, ਤਦ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮਸਲੇ ਉੱਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

 

 

ਪਰ ਭਾਰਤ ਨੇ ਸ੍ਰੀ ਟਰੰਪ ਦੇ ਅਜਿਹੇ ਦਾਅਵੇ ਨੂੰ ਤੁਰੰਤ ਨਕਾਰ ਦਿੱਤਾ ਸੀ। ਕੱਲ੍ਹ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੇ ਸੰਸਦ ਵਿੱਚ ਸਪੱਸ਼ਟ ਕੀਤਾ ਸੀ ਕਿ ਸ੍ਰੀ ਮੋਦੀ ਨੇ ਕਦੇ ਅਜਿਹੀ ਕੋਈ ਬੇਨਤੀ ਨਹੀਂ ਕੀਤੀ ਕਿਉਂਕਿ ਕਸ਼ਮੀਰ ਬਾਰੇ ਕਿਸੇ ਤੀਜੀ ਧਿਰ ਦੀ ਜ਼ਰੂਰਤ ਨਹੀਂ ਹੈ।

 

 

ਭਾਰਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਤਾਂ ਹੁਣ ਸਿਰਫ਼ ਅੱਤਵਾਦ ਦੇ ਖ਼ਾਤਮੇ ਵੱਲ ਧਿਆਨ ਦੇਵੇ; ਜਿਸ ਦਿਨ ਇਹ ਹੋ ਗਿਆ, ਉਸ ਦਿਨ ਦੁਵੱਲੀ ਗੱਲਬਾਤ ਵੀ ਸ਼ੁਰੂ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surprised at India s reaction over mediation offer of Trump