ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਹੀਂ, ਇਸ ਦੇਸ਼ 'ਚ ਹੈ ਸਭ ਤੋਂ ਵੱਧ ਗਰੀਬ ਆਬਾਦੀ

ਭਾਰਤ ਨਹੀਂ, ਇਸ ਦੇਸ਼ 'ਚ ਹੈ ਸਭ ਤੋਂ ਵੱਧ ਗਰੀਬ ਆਬਾਾਦੀ

ਗਰੀਬੀ 'ਚ ਲਗਾਤਾਰ ਕਮੀ ਕਾਰਨ ਹੁਣ ਭਾਰਤ ਦੁਨੀਆ ਦਾ ਸਭ ਤੋਂ ਵੱਧ ਗਰੀਬ ਆਬਾਦੀ ਵਾਲਾ ਦੇਸ਼ ਨਹੀਂ ਰਿਹਾ । ਅਮਰੀਕਾ ਦੀ  ਬ੍ਰਿਕਿੰਗਸ ਨਾਮਕ ਏਜੰਸੀ ਨੇ ਇੱਕ ਅਧਿਐਨ ਚ ਇਹ ਗੱਲ ਸਾਫ ਕੀਤੀ ਹੈ। 

 

ਇਸ ਅਧਿਐਨ ਦੇ ਮੁਤਾਬਕ ਸਾਲ 2018 ਦੇ ਸ਼ੁਰੂ 'ਚ ਹੀ ਨਾਈਜੀਰੀਆ ਸਭ ਤੋਂ ਵੱਡੀ ਗਰੀਬ ਆਬਾਦੀ ਵਾਲਾ ਦੇਸ਼ ਬਣ ਗਿਆ ਸੀ. ਜਦਕਿ ਭਾਰਤ ਇਸ ਲਿਸਟ ਚ ਦੂਜੇ ਨੇਬਰ ਤੇ ਹੈ। ਪਰ ਆਉਣ ਵਾਲੇ ਕੁਝ ਸਮੇਂ 'ਚ ਕਾਗੋਂ ਦੂਜੇ ਨੰਬਰ 'ਤੇ ਆ ਜਾਵੇਗਾ। ਮਈ 2018 'ਚ 8.7 ਕਰੋੜ ਲੋਕ ਗਰੀਬੀ ਭਰਿਆ ਜੀਵਨ ਜਾ ਰਹੇ ਹਨ. ਜਦਕਿ ਭਾਰਤ 'ਚ ਇਹ ਗਿਣਤੀ 7.3 ਕਰੋੜ ਹੈ। ਹਰ ਛੇ ਮਿੰਟ ਬਾਅਦ ਨਾਈਜੀਰੀਆ ਦਾ ਇੱਕ ਨਾਗਰਿਕ ਗਰੀਬ ਹੋ ਰਿਹਾ ਹੈ. ਜਦੋਂ ਕਿ ਭਾਰਤ 'ਚ ਗਰੀਬੀ ਘੱਟ ਰਹੀ ਹੈ. 

 

2030 ਤੱਕ ਦੁਨੀਆ 'ਚੋਂ ਨਹੀਂ ਹਟੇਗੀ ਗਰੀਬੀ

 

ਅਧਿਐਨ ਮੁਤਾਬਕ 2030 ਤੱਕ ਦੁਨੀਆਂ 'ਚ ਗਰੀਬੀ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੈ. 2016 ਤੱਕ ਦੁਨੀਆ 'ਚ 72.5 ਕਰੋੜ ਲੋਕ ਅਤਿ ਗਰੀਬ ਹਨ. ਇਸ ਗਿਣਤੀ ਨੂੰ ਘੱਟ ਕਰਨ ਲਈ 1.5 ਵਿਅਕਤੀ ਪ੍ਰਤੀ ਸੈਕਿੰਡ ਗਰੀਬੀ 'ਚੋਂ ਕੱਢਣੇ ਪੈਣਗੇ. ਜਦਕਿ ਸਾਡੀ ਰਫ਼ਤਾਰ 1.1 ਵਿਅਕਤੀ ਪ੍ਰਤੀ ਸੈਕਿੰਡ ਹੈ. ਸਯੁੰਕਤ ਰਾਸਟਰ ਨੇ 2030 ਤੱਕ ਦੁਨੀਆਭਰ 'ਚੋਂ ਗਰੀਬੀ ਨੂੰ ਖਤਮ ਕਰਨ ਦਾ ਟੀਚਾ ਰੱਖਿਆ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:survey predicts poor population decreasing in india