ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਸਿਰ ਵਰ੍ਹੀ ਸੁਸ਼ਮਾ ਸਵਰਾਜ

ਸੁਸ਼ਮਾ ਸਵਰਾਜ

ਵਿਦੇਸ਼ ਮੰਤਰੀ ਸੁਸ਼ਮਾਸਵਰਾਜ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰ ਰਹੇ ਹਨ. ਆਪਣੇ ਭਾਸ਼ਣ 'ਚ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਤੇ ਕਿਹਾ ਕਿ ਪਾਕਿਸਤਾਨ  ਗੱਲਬਾਤ ਦੀ  ਵੀ ਤਜਵੀਜ਼ ਕਰਦਾ ਹੈ ਅਤੇ ਅੱਤਵਾਦ ਵੀ ਫੈਲਉਂਦਾ ਹੈ. ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕਾਰਨ ਹੀ ਹਰੇਕ ਗੱਲ ਅਟਕੀ ਹੋਈ ਹੈ. ਭਾਰਤ ਨੂੰ ਸਰਹੱਦ ਪਾਰ ਅੱਤਵਾਦ ਤੋਂ ਚੁਣੌਤੀ ਮਿਲ ਰਹੀ ਹੈ. ਅੱਤਵਾਦ ਦਾ ਰਾਕਸ਼ਸ ਪੂਰੀ ਦੁਨੀਆਂ ਲਈ ਖਤਰਾ ਹੈ. '

 

ਸਵਰਾਜ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ 'ਜਨ ਧਨ ਯੋਜਨਾ', ਜੋ ਕਿ ਸੰਸਾਰ ਦੀ ਸਭ ਤੋਂ ਵੱਡੀ ਆਰਥਿਕ ਯੋਜਨਾ ਹੈ, ਨੂੰ ਭਾਰਤ 'ਚ ਸ਼ੁਰੂ ਕੀਤਾ ਗਿਆ ਸੀ. ਇਸ ਯੋਜਨਾ ਦੇ ਤਹਿਤ ਭਾਰਤ ਵਿੱਚ 32,61,00,000 ਲੋਕਾਂ ਦੇ ਬੈਂਕ ਖ਼ਾਤੋ ਖੁਲ੍ਹੇ ਹਨ. ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਖਾਤਿਆਂ ਨੂੰ ਖੋਲ੍ਹਿਆ ਗਿਆ ਹੈ ਉਨ੍ਹਾਂ ਨੇ ਕਦੇ ਵੀ ਬੈਂਕਾਂ ਦੇ ਦਰਵਾਜ਼ੇ ਤੱਕ ਨਹੀਂ ਵੇਖੇ ਸਨ.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sushma Swaraj at UNGA: terrorism is biggest challenge for world facing today