ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਪੁਲਿਸ ਨੇ ਮਾਰ ਮੁਕਾਇਆ ਭਾਰਤੀ ਵਿਦਿਆਰਥੀ ਦਾ ਕਾਤਲ

ਅਮਰੀਕੀ ਪੁਲਿਸ ਨੇ ਮਾਰ ਮੁਕਾਇਆ ਭਾਰਤੀ ਵਿਦਿਆਰਥੀ ਦਾ ਕਾਤਲ

ਅਮਰੀਕੀ ਸੂਬੇ ਮਿਸੂਰੀ ਦੀ ਕਾਨਸਾਸ ਸਿਟੀ `ਚ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦਾ ਕਾਤਲ ਖ਼ੁਦ ਪੁਲਿਸ ਦੀ ਗੋਲ਼ੀ ਦਾ ਸਿ਼ਕਾਰ ਹੋ ਕੇ ਮਾਰਿਆ ਗਿਆ ਹੈ। ਇਸ ਸ਼ੱਕੀ ਕਾਤਲ ਨੇ ਮਰਨ ਤੋਂ ਪਹਿਲਾਂ ਪੁਲਿਸ ਦੀ ਟੀਮ ਦਾ ਮੁਕਾਬਲਾ ਕੀਤਾ, ਜਿਸ ਵਿੱਚ ਤਿੰਨ ਖ਼ੁਫ਼ੀਆ ਅਧਿਕਾਰੀ ਜ਼ਖ਼ਮੀ ਹੋ ਗਏ ਹਨ।


25 ਸਾਲਾ ਸ਼ਰਤ ਕੋਪੂ ਦਾ ਬੀਤੀ 6 ਜੁਲਾਈ ਨੂੰ ਕਤਲ ਹੋ ਗਿਆ ਸੀ। ਸ਼ਰਤ ਇੱਕ ਰੈਸਟੋਰੈਂਟ `ਚ ਪਾਰਟ-ਟਾਈਮ ਕੰਮ ਕਰਦਾ ਸੀ, ਜਿੱਥੇ ਕਾਤਲ ਲੁੱਟ-ਖੋਹ ਦੇ ਇਰਾਦੇ ਨਾਲ ਆਇਆ ਸੀ।


ਪੁਲਿਸ ਅਧਿਕਾਰੀਆਂ ਨੇ ਐਤਵਾਰ ਨੂੰ ਭਾਰਤੀ ਵਿਦਿਆਰਥੀ ਦੇ ਸ਼ੱਕੀ ਕਾਤਲ ਨੂੰ ਵੇਖਿਆ। ਦੋ ਖ਼ੁਫ਼ੀਆ ਅਧਿਕਾਰੀ ਜਦੋਂ ਉਸ ਵਿਅਕਤੀ ਕੋਲ ਪੁੱਜੇ, ਤਾਂ ਉਸ ਨੇ ਰਾਈਫ਼ਲ ਨਾਲ ਉਨ੍ਹਾਂ `ਤੇ ਹਮਲਾ ਕਰ ਦਿੱਤਾ ਤੇ ਉੱਥੋਂ ਨੱਸ ਗਿਆ। ਉੱਥੇ ਦੋਵੇਂ ਅਧਿਕਾਰੀ ਜ਼ਖ਼ਮੀ ਹੋ ਗਏ। ਫਿਰ ਉੱਥੇ ਦੋਵੇਂ ਪਾਸਿਓਂ ਗੋਲੀਬਾਰੀ ਹੋਣੀ ਸ਼ੁਰੂ ਹੋ ਗਈ। ਉਸ ਮੁਕਾਬਲੇ `ਚ ਭਾਰਤੀ ਵਿਦਿਆਰਥੀ ਦਾ ਸ਼ੱਕੀ ਕਾਤਲ ਮਾਰਿਆ ਗਿਆ। ਉੱਥੇ ਤਿੰਨ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ, ਉਨ੍ਹਾਂ ਦੀ ਹਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਇਹ ਮੁਕਾਬਲਾ ਸ਼ਹਿਰ ਦੇ ਪੂਰਬ `ਚ ਸਥਿਤ ਇੱਕ ਮੋਟਲ `ਚ ਹੋਇਆ।


‘ਕਾਨਸਾਸ ਸਿਟੀ ਸਟਾਰ` ਦੀ ਰਿਪੋਰਟ ਅਨੁਸਾਰ ਮਾਰੇ ਗਏ ਸ਼ੱਕੀ ਕਾਤਲ ਦਾ ਨਾਂਅ ਹਾਲੇ ਪੁਲਿਸ ਨੇ ਜੱਗ ਜ਼ਾਹਿਰ ਨਹੀਂ ਕੀਤਾ। ਭਾਰਤੀ ਵਿਦਿਆਰਥੀ ਸ਼ਰਤ ਕੋਪੂ ਦਾ ਕਤਲ ਹੋਣ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ `ਚ ਰਿਕਾਰਡ ਹੋਈ ਸ਼ੱਕੀ ਕਾਤਲ ਦੀ ਇੱਕ ਵਿਡੀਓ ਕਲਿੱਪ ਵੀ ਜਾਰੀ ਕੀਤੀ ਸੀ। ਉਸ ਵਿਡੀਓ ਨੂੰ ਵੇਖ ਕੇ ਸ਼ੱਕੀ ਕਾਤਲ ਨੂੰ ਜਾਣਨ ਵਾਲੇ ਕੁਝ ਵਿਅਕਤੀਆਂ ਦੇ ਫ਼ੋਨ ਆਏ। ਛੇਤੀ ਹੀ ਪੁਲਿਸ ਨੇ ਉਸ ਦੀ ਸ਼ਨਾਖ਼ਤ ਕਰ ਲਈ।


ਸਾਫ਼ਟਵੇਅਰ ਇੰਜੀਨੀਅਰ ਸ਼ਰਤ ਕੋਪੂ ਭਾਰਤੀ ਸੂਬੇ ਤੇਲੰਗਾਨਾ ਦਾ ਜੰਮਪਲ਼ ਸੀ ਤੇ ਆਪਣੀ ਪੋਸਟ-ਗ੍ਰੈਜੂਏਸ਼ਨ ਕਰਨ ਲਈ ਉਹ ਇਸੇ ਵਰ੍ਹੇ ਜਨਵਰੀ `ਚ ਅਮਰੀਕਾ ਆਇਆ ਸੀ। ਉਸ ਦੇ ਅੰਤਮ ਸਸਕਾਰ ਨਾਲ ਸਬੰਧਤ ਸਾਰੀਆਂ ਰਸਮਾਂ ਪਿਛਲੇ ਹਫ਼ਤੇ ਵਾਰੰਗਲ `ਚ ਸੰਪੰਨ ਕੀਤੀਆਂ ਗਈਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspect murderer killed in Kansas city police encounter