ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦਾ ਖੌਫ਼ : ਚੀਨ ਤੋਂ ਪਰਤੇ ਅਧਿਕਾਰੀ ਨੂੰ ਕਿਮ ਜੋਂਗ ਨੇ ਮਰਵਾ ਦਿੱਤੀ ਗੋਲੀ

ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਆਪਣੀ ਤਾਨਾਸ਼ਾਹੀ ਕਾਰਨ ਕਾਫੀ ਬਦਨਾਮ ਹਨ। ਉੱਤਰ ਕੋਰੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਛੋਟੀ ਜਿਹੀ ਗਲਤੀ 'ਤੇ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਇਨ੍ਹੀਂ ਦਿਨੀਂ ਚੀਨ ਕੋਰੋਨ ਵਾਇਰਸ ਦੀ ਲਪੇਟ 'ਚ ਹੈ। ਪੂਰੀ ਦੁਨੀਆਂ ਕੋਰੋਨਾ ਵਾਇਰਸ ਦੇ ਇਲਾਜ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ।  ਦੁਨੀਆਂ ਭਰ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਲਈ ਯਤਨ ਕੀਤੇ ਜਾ ਰਹੇ ਹਨ, ਜਦਕਿ ਉੱਤਰੀ ਕੋਰੀਆ 'ਚ ਵਾਇਰਸ ਪੀੜਤਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ।
 

ਕੋਰੋਨਾ ਵਾਇਰਸ ਦੇ ਸ਼ੱਕ 'ਚ ਉੱਤਰੀ ਕੋਰੀਆ ਦੇ ਇੱਕ ਅਧਿਕਾਰੀ ਨੂੰ ਆਈਸੋਲੇਸ਼ਨ ਸੈਂਟਰ ਵਿੱਚ ਵੱਖਰਾ ਰੱਖਿਆ ਗਿਆ ਸੀ ਪਰ ਇਸ ਅਧਿਕਾਰੀ ਨੇ ਗਲਤੀ ਨਾਲ ਜਨਤਕ ਟਾਇਲਟ ਦੀ ਵਰਤੋਂ ਕਰ ਲਈ, ਜਿਸ ਦੀ ਕੀਮਤ ਉਸ ਨੂੰ ਆਪਣੀ ਜ਼ਿੰਦਗੀ ਦੇ ਕੇ ਚੁਕਾਉਣੀ ਪਈ। ਦੱਖਣੀ ਕੋਰੀਆ ਦੇ ਅਖ਼ਬਾਰ ਡੋਂਗ-ਏ-ਇਲਬੋ ਨਿਊਜ਼ ਦੇ ਮੁਤਾਬਕ ਇਸ ਸ਼ਖਸ ਨੂੰ ਚੀਨ ਤੋਂ ਪਰਤਣ ਦੇ ਬਾਅਦ ਬਿਲਕੁੱਲ ਵੱਖਰੀ ਥਾਂ 'ਤੇ ਰੱਖਿਆ ਗਿਆ ਸੀ। ਜਨਤਕ ਟਾਇਲਟ ਦੀ ਵਰਤੋਂ ਕਰ ਕੇ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਾਉਣ ਦੇ ਦੇਸ਼ ਵਿਚ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
 

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬਿਨਾਂ ਇਜ਼ਾਜਤ ਲਏ ਕਵੈਰੇਂਟਾਈਨ (ਇਨਫੈਕਟਿਡ ਲੋਕਾਂ ਲਈ ਵੱਖਰੀ ਥਾਂ) ਛੱਡ ਜਾਣ ਵਾਲੇ ਲੋਕਾਂ ਦੇ ਵਿਰੁੱਧ ਮਿਲਟਰੀ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨ ਦਾ ਸੰਕਲਪ ਲਿਆ। ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਉੱਤਰੀ ਕੋਰੀਆ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਇੱਕ ਹੋਰ ਅਧਿਕਾਰੀ ਨੂੰ ਵੀ ਚੀਨ ਦੀ ਯਾਤਰਾ ਕਰਨ ਦੀ ਗੱਲ ਲੁਕਾਉਣ 'ਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਦੱਖਣੀ ਕੋਰੀਆ ਦੀਆਂ ਮੀਡੀਆ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਵਿੱਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਕਈ ਲੋਕਾਂ ਦੀਆਂ ਮੌਤ ਹੋਣ ਦਾ ਖਦਸ਼ਾ ਹੈ।
 

ਉੱਤਰੀ ਕੋਰੀਆ ਇਸ ਗੱਲ ਨੂੰ ਲੈ ਕੇ ਅਡਿੱਗ ਹੈ ਕਿ ਉਸ ਦੇ ਇੱਥੇ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਭਾਵੇਂ ਵਿਸ਼ਲੇਸ਼ਕਾਂ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਹੈ ਕਿ ਚੀਨ ਦੇ ਨਾਲ 880 ਮੀਲ ਦੀ ਸੀਮਾ ਵਾਲੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
 

ਸੈਂਟਰ ਫਾਰ ਦੀ ਨੈਸ਼ਨਲ ਇੰਟ੍ਰੈਸਟ ਵਿੱਚ ਕੋਰੀਯਨ ਸਟੱਡੀਜ਼ ਦੇ ਡਾਇਰੈਕਟਰ ਹੈਰੀ ਕਾਜੀਨਿਸ ਨੇ ਇਕ ਇੰਟਰਵਿਊ ਵਿੱਚ ਦੱਸਿਆ ਕਿ ਅਜਿਹਾ ਹੋ ਹੀ ਨਹੀਂ ਸਕਦਾ ਕਿ ਉੱਤਰੀ ਕੋਰੀਆ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਬਚਿਆ ਹੋਇਆ ਹੈ। ਉਹ ਸਾਫ ਤੌਰ 'ਤੇ ਝੂਠ ਬੋਲ ਰਿਹਾ ਹੈ ਕਿਉਂਕਿ ਉਹ ਆਪਣੀ ਕਮਜ਼ੋਰੀ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਆਪਣੀ ਸੱਤਾ 'ਤੇ ਕਿਸੇ ਵੀ ਤਰ੍ਹਾਂ ਦਾ ਖਤਰਾ ਆਉਣ ਦੇਣਾ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suspected coronavirus North Korean official was shot dead for going to a public bath