ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ’ਵਰਸਿਟੀ ਸਮਾਰੋਹ ’ਚ ਸਵਰਾਜ ਪਾਲ ਨੇ ਕਿਹਾ: ਪੰਜਾਬੀ ਸ਼ਖ਼ਸੀਅਤਾਂ ਦਾ ਅਧਿਐਨ ਕਰੋ

UK ’ਵਰਸਿਟੀ ਸਮਾਰੋਹ ’ਚ ਸਵਰਾਜ ਪਾਲ ਨੇ ਕਿਹਾ: ਪੰਜਾਬੀ ਸ਼ਖ਼ਸੀਅਤਾਂ ਦਾ ਅਧਿਐਨ ਕਰੋ

ਯੂਨੀਵਰਸਿਟੀ ਆੱਫ਼ ਵੂਲਵਰਹੈਂਪਟਨ ਦੇ ਸੈਂਟਰ ਫ਼ਾਰ ਸਿੱਖ ਐਂਡ ਪੰਜਾਬੀ ਸਟੱਡੀਜ਼ ਵੱਲੋਂ ਕਰਵਾਈ ਗਈ ਤਿੰਨ–ਦਿਨਾ ਕਾਨਫ਼ਰੰਸ ’ਚ ਭਾਰਤ ਤੇ ਹੋਰਨਾਂ ਦੇਸ਼ਾਂ ਤੋਂ ਆਏ ਬੁੱਧੀਜੀਵੀਆਂ, ਖੋਜੀ ਵਿਦਿਆਰਥੀਆਂ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।

 

 

ਇਸੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਆੱਫ਼ ਵੂਲਵਰਹੈਂਪਟਨ ਦੇ ਚਾਂਸਲਰ ਅਤੇ ਭਾਰਤੀ ਮੂਲ ਦੇ ਉੱਘੇ ਉਦਯੋਗਪਤੀ ਸਵਰਾਜ ਪਾਲ ਨੇ ਕਿਹਾ ਕਿ ‘ਪੰਜਾਬੀ ਸ਼ਖ਼ਸੀਅਤਾਂ’ ਦੇ ਪੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਇੰਦਰ ਕੁਮਾਰ ਗੁਜਰਾਲ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜਿਹੀਆਂ ਪੰਜਾਬੀ ਸ਼ਖ਼ਸੀਅਤਾਂ ਨੇ ਪਹਿਲਾਂ ਮਿਸਾਲਾਂ ਕਾਇਮ ਕੀਤੀਆਂ ਹਨ।

 

 

ਇਸ ਕਾਨਫ਼ਰੰਸ ਦੌਰਾਨ ਸਿੱਖ–ਪੰਜਾਬੀ ਵਿਰਾਸਤ ਬਾਰੇ ਕਈ ਪੇਪਰ ਪੜ੍ਹੇ ਗਏ। ਇਸ ਕਾਨਫ਼ਰੰਸ ਦਾ ਸਿਰਲੇਖ ਸੀ: ‘ਏ ਜਰਨੀ ਆੱਫ਼ 550 ਈਅਰਜ਼: ਸਿੱਖ ਸਟੱਡੀਜ਼ ਇਨ ਅਕੈਡਮੀਆ’ (550 ਸਾਲਾਂ ਦਾ ਸਫ਼ਰ: ਪੜ੍ਹਾਈ ਵਿੱਚ ਸਿੱਖ ਅਧਿਐਨ)।

 

 

ਸ੍ਰੀ ਸਵਰਾਜ ਪਾਲ ਨੇ ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਐਨ ਕੇਂਦਰ ਨੂੰ ਸਮਕਾਲੀ ਸਮਿਆਂ ਦੀਆਂ ਵਿਲੱਖਣ ਪੰਜਾਬੀ ਸ਼ਖ਼ਸੀਅਤਾਂ ਦਾ ਵਿਸ਼ਲੇਸ਼ਣ ਜ਼ਰੂਰ ਕਰਨਾ ਚਾਹੀਦਾ ਹੈ; ਜਿਨ੍ਹਾਂ ਨੇ ਅਜੋਕੇ ਭਾਰਤ ਤੇ ਵਿਸ਼ਵ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swaraj Pal advised during UK Versity Conference to study Punjabi Personality