ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਦੇਸ਼ ਨੇ ਬੰਦ ਨਹੀਂ ਕੀਤੇ ਸਕੂਲ, ਜਿੰਮ ਤੇ ਬਾਰ, ਫਿਰ ਵੀ ਕੰਟਰੋਲ ਕਰ ਲਿਆ ਕੋਰੋਨਾ

ਸਵੀਡਨ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ ਦਾ ਫ਼ਾਰਮੂਲਾ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਇਸ ਨੀਤੀ ਦੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਸਮੇਤ ਕਈ ਸੰਗਠਨਾਂ ਅਤੇ ਹੋਰ ਦੇਸ਼ਾਂ ਨੇ ਨਿਖੇਧੀ ਕੀਤੀ ਸੀ। ਸਵੀਡਨ ਦੀ ਸਰਕਾਰ ਨੇ ਲੋਕਾਂ ਨੂੰ ਸਿਰਫ਼ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀਆਂ) ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਸੀ। ਹੁਣ ਸਵੀਡਨ ਦੇ ਟਾਪ ਮਹਾਂਮਾਰੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਨੀਤੀ ਸਫ਼ਲ ਰਹੀ ਹੈ ਅਤੇ ਕੋਰੋਨਾ ਇਨਫੈਕਸ਼ਨ (ਕੋਵਿਡ 19) ਹੁਣ ਕਾਬੂ ਅਧੀਨ ਹੈ।

 


 

ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਆਂਦ੍ਰੇਸ ਟੇਗਨੇਲ ਨੇ ਸਵੀਡਨ ਦੀ ਸਰਕਾਰ ਨੂੰ ਲੌਕਡਾਊਨ ਦੀ ਬਜਾਏ ਸਿਰਫ਼ ਸੋਸ਼ਲ ਡਿਸਟੈਂਸਿੰਗ 'ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਸੀ। ਕੋਰੋਨਾ ਪ੍ਰਤੀ ਸਵੀਡਨ ਦੀ ਦੁਨੀਆ ਤੋਂ ਵੱਖਰੀ ਨੀਤੀ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਹੁਣ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਆਈ ਗਿਰਾਵਟ ਅਤੇ ਮੌਤਾਂ ਦੀ ਸਥਿਰਤਾ ਤੋਂ ਪਤਾ ਚੱਲਦਾ ਹੈ ਕਿ ਇਹ ਨੀਤੀ ਵੀ ਕੰਮ ਕਰ ਰਹੀ ਹੈ। ਟੇਗਨੇਲ ਦੇ ਅਨੁਸਾਰ ਸਵੀਡਨ ਹੁਣ ਉਸ ਮੁਕਾਮ 'ਤੇ ਹੈ, ਜਿੱਥੋਂ ਉਹ ਇਸ ਨੂੰ ਕੰਟਰੋਲ ਕਰਨ ਦੀ ਸਥਿਤੀ 'ਚ ਪਹੁੰਚ ਗਿਆ ਹੈ।

 


 

ਸਕੂਲ, ਜਿੰਮ ਅਤੇ ਰੈਸਟੋਰੈਂਟ ਖੁੱਲ੍ਹੇ ਹਨ
ਸਵੀਡਨ ਨੇ ਦੁਨੀਆ ਭਰ ਵਿੱਚ ਕੋਰੋਨਾ ਦੀ ਲਾਗ ਦੇ ਫੈਲਣ ਦੇ ਬਾਵਜੂਦ ਕਦੇ ਵੀ ਸਕੂਲ, ਜਿੰਮ, ਕੈਫੇ, ਬਾਰ ਅਤੇ ਰੈਸਟੋਰੈਂਟ ਬੰਦ ਨਹੀਂ ਕੀਤੇ। ਇਸਦੇ ਉਲਟ ਸਰਕਾਰ ਨੇ ਨਾਗਰਿਕਾਂ ਨੂੰ ਵਾਰ-ਵਾਰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸਵੀਡਨ ਨੇ ਹੁਣ ਨਾ ਸਿਰਫ਼ ਬਹੁਤ ਹੱਦ ਤੱਕ ਕੋਰੋਨਾ ਨੂੰ ਕੰਟਰੋਲ ਕੀਤਾ ਹੈ, ਸਗੋਂ ਲੌਕਡਾਊਨ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਨਹੀਂ ਕਰਨਾ ਪਿਆ ਹੈ। ਹਾਲਾਂਕਿ ਸਵੀਡਨ ਕੋਲ ਵਿਸ਼ਵ ਦੀ ਸਭ ਤੋਂ ਵਧੀਆ ਸਿਹਤ ਸੰਭਾਲ ਪ੍ਰਣਾਲੀ ਮੌਜੂਦ ਹੈ। ਅਜਿਹੇ 'ਚ ਉਨ੍ਹਾਂ ਨੂੰ ਜ਼ੋਖਮ ਲੈਣ ਲਈ ਦੂਜੇ ਦੇਸ਼ਾਂ ਦੀ ਤਰ੍ਹਾਂ ਸੋਚਣ ਦੀ ਵੀ ਜ਼ਰੂਰਤ ਨਹੀਂ ਸੀ।

 

ਸਵੀਡਨ ਵਿੱਚ ਵੀ 1500 ਤੋਂ ਵੱਧ ਮੌਤਾਂ ਹੋਈਆਂ
ਦੱਸ ਦੇਈਏ ਕਿ ਸਵੀਡਨ ਵਿੱਚ ਹੁਣ ਤੱਕ 14,000 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਤੋਂ 1540 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਇੱਥੇ 500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਟੇਗਨੇਲ ਦੇ ਅਨੁਸਾਰ ਸਵੀਡਨ ਨੇ ਕੋਰੋਨਾ ਦੀ ਲਾਗ ਦੇ ਸਿਖਰ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਇਹ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਆਉਣ ਵਾਲੇ ਰੁਝਾਨਾਂ ਦੇ ਅਨੁਸਾਰ ਇਹ ਸਥਿਰਤਾ ਹੌਲੀ-ਹੌਲੀ ਗਿਰਾਵਟ ਵਿੱਚ ਬਦਲ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sweden left schools bars restaurants and gyms open during the coronavirus pandemic