ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

16 ਸਾਲ ਦੀ ਜਲਵਾਯੂ ਵਰਕਰ ਨੂੰ ਐਮਨੇਸਟੀ ਦਾ ਪੁਰਸਕਾਰ

16 ਸਾਲ ਦੀ ਜਲਵਾਯੂ ਵਰਕਰ ਨੂੰ ਐਮਨੇਸਟੀ ਦਾ ਪੁਰਸਕਾਰ

ਸਵੀਡਨ ਦੀ ਨਾਬਾਲਗ ਜਲਵਾਯੂ ਕਾਰਜਕਰਤਾ ਗ੍ਰੇਟਾ ਥਨਬਰਗ ਨੂੰ ਵਿਸ਼ਵ ਪੱਧਰ ਉਤੇ ਵਧਦੇ ਤਾਪਮਾਨ ਦੇ ਸੰਕਟ ਉਤੇ ਦੁਨੀਆ ਭਰ ਵਿਚ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸ਼ੁੱਕਰਵਾਰ ਨੂੰ ਐਮਨੇਸਟੀ ਇੰਟਰਨੇਸ਼ਨਲ ਦੇ ਇਕ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।

 

16 ਸਾਲਾ ਥਨਬਰਗ ਨੇ ਬਿਆਨ ਜਾਰੀ ਕਰਕੇ ਐਮਨੇਸਟੀ ਇੰਰਨੈਸ਼ਨਲ ਦੇ ਅੰਬੇਸੇਡਰ ਆਫ ਕੰਸਾਇੰਸ ਅਵਾਰਡ ਨੂੰ ਪ੍ਰਾਪਤ ਕਰਨ ਉਤੇ ਸਨਮਾਨਤ ਮਹਿਸੂਸ ਕਰਨ ਦੀ ਗੱਲ ਕਹੀ।

 

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ‘ਫ੍ਰਾਈਡੇਜ ਫਾਰ ਫਿਊਚਰ’ ਅੰਦੋਲਨ ਤੋਂ ਪ੍ਰੇਰਿਤ ਹਰ ਵਿਅਕਤੀ ਨੂੰ ਮਿਲਿਆ ਸਨਮਾਨ ਹੈ, ਜਿਸ ਵਿਚ ਸਕੂਲੀ ਵਿਦਿਆਰਥੀਆਂ ਨੇ ਜਲਵਾਯੂ ਪਰਿਵਰਤਣ ਖਿਲਾਫ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ। ਐਮਨੇਸਟੀ ਇੰਟਰਨੈਸ਼ਨਲ ਦੇ ਪ੍ਰਮੁੱਖ ਕੁਮੀ ਨਾਇਡੂ ਨੇ ਇਕ ਬਿਆਨ ਜਾਰੀ ਕਰਕੇ ਥਨਬਰਗ ਦੇ ਯੋਗਦਾਨ ਦੀ ਤਾਰੀਫ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sweden Teen climate activist Greta Thunberg gets Amnesty prize