ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲੀਪੀਨ ’ਚ ਫੈਲ ਰਿਹਾ ‘ਸਵਾਈਨ ਬੁਖਾਰ’, 7 ਹਜ਼ਾਰ ਸੂਰਾਂ ਨੂੰ ਮਾਰਿਆ

ਫਿਲੀਪੀਨ ’ਚ ਫੈਲ ਰਿਹਾ ‘ਸਵਾਈਨ ਬੁਖਾਰ’, 7 ਹਜ਼ਾਰ ਸੂਰਾਂ ਨੂੰ ਮਾਰਿਆ

ਫਿਲੀਪੀਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਜਾਂਚ ਵਿਚ ਮਨੀਲਾ ਦੇ ਨੇੜੇ ਘੱਟੋ ਘੱਟ ਸੱਤ ਪਿੰਡਾਂ ਵਿਚ ਸੂਰਾਂ ਦੇ ‘ਸਵਾਈਨ ਬੁਖਾਰ ਕਾਰਨ ਮਰਨ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਕ੍ਰਾਮਕ ਰੋਗ ਅੱਗੇ ਨਾ ਫੈਲੇ, ਇਹ ਯਕੀਨੀ ਕਰਨ ਲਈ ਇਕ ਬਹੁ–ਏਜੰਸੀ ਦਾ ਗਠਨ ਕੀਤਾ ਜਾਵੇਗਾ।

 

ਖੇਤੀਬਾੜੀ ਮੰਤਰੀ ਵਿਲੀਅਮ ਡਾਰ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਟਿਸ਼ ਪ੍ਰਯੋਗਸ਼ਾਲਾ ਭੇਜੇ ਗਏ ਖੂਨ ਦੇ 20 ਵਿਚੋਂ 16 ਨਮੂਨਿਆਂ ਵਿਚ ਇਸ ਬਿਮਾਰੀ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਵਾਇਰਸ ਕਿੰਨਾਂ ਸ਼ਕਤੀਸ਼ਾਲੀ ਹੈ ਇਸਦਾ ਪਤਾ ਲਗਾਉਣ ਲਈ ਕੁਝ ਹੋਰ ਜਾਂਚ ਕੀਤੀ ਜਾਣੀ ਹੈ।

 

ਵਾਇਰਲ ਸੰਕ੍ਰਮਣ ਦੀ ਚਪੇਟ ਵਿਚ ਆਉਣ ਨਾਲ ਦੋ ਸੂਬਿਆਂ ਦੇ ਪਿੰਡਾਂ ਵਿਚ 7000 ਤੋਂ ਜ਼ਿਆਦਾ ਸੂਰਾਂ ਨੂੰ ਮਾਰਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swine Fever spreading in Philippine villages 7000 pigs killed