ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆਈ ਸੈਨਾ ਅਤੇ ਜੇਹਾਦੀਆਂ 'ਚ ਸੰਘਰਸ਼, 45 ਲੜਾਕਿਆਂ ਦੀ ਮੌਤ

ਸੀਰੀਆ ਵਿੱਚ ਮੰਗਲਵਾਰ ਨੂੰ ਸਰਕਾਰ ਸਮਰੱਥਕ ਬਲਾਂ ਅਤੇ ਜੇਹਾਦੀਆਂ ਦੀ ਅਗਵਾਈ ਵਾਲੇ ਸੰਗਠਨ ਹਯਾਤ ਤਹਰੀਰ ਅਲ ਸ਼ਾਮ (ਐਚਟੀਐਸ) ਵਿਚਕਾਰ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ 45 ਲੜਾਕਿਆਂ ਦੀ ਮੌਤ ਹੋ ਗਈ।

 

ਉੱਤਰੀ-ਪੱਛਮੀ ਸੀਰੀਆ ਉੱਤੇ ਜੇਹਾਦੀਆਂ ਦੀ ਅਗਵਾਈ ਵਾਲੀ ਸੰਸਥਾ ਦਾ ਕਬਜ਼ਾ ਹੈ। ਸੀਰੀਅਨ ਆਬਜਰਵੇਟਰੀ ਫ਼ਾਰ ਹਿਊਮਨ ਰਾਇਟਸ ਨੇ ਦੱਸਿਆ ਕਿ ਹਮਾ ਪ੍ਰਾਂਤ ਦੀ ਸੀਮਾ ਉੱਤੇ ਸੰਘਰਸ਼ ਉਸ ਸਮੇਂ ਸ਼ੁਰੂ ਹੋਇਆ ਜਦੋਂ ਜੇਹਾਦੀ ਗਰੁੱਪ ਹਯਾਤ ਤਹਿਰੀਰ ਅਲ-ਸ਼ਾਮ ਨੇ ਸਰਕਾਰ ਸਮਰਥਿਤ ਬਲਾਂ ਦੇ ਅੱਡੇ ਉੱਤੇ ਸਵੇਰੇ ਹਮਲਾ ਕੀਤਾ।

 

ਬ੍ਰਿਟੇਨ ਦੀ ਨਿਗਰਾਨੀ ਸੰਸਥਾ ਨੇ ਕਿਹਾ ਕਿ ਸੰਘਰਸ਼ ਵਿੱਚ ਸਰਕਾਰ ਸਮਰੱਥਕ 14 ਜਵਾਨਾਂ ਦੀ ਮੌਤ ਹੋ ਗਈ। ਆਬਜਰਵੇਟਰੀ ਦੇ ਪ੍ਰਮੁੱਖ ਰਮੀ ਅਬਦੁਲ ਰਹਿਮਾਨ ਨੇ ਦੱਸਿਆ ਕਿ ਸਰਕਾਰ ਸਮਰੱਥਕ ਬਲਾਂ ਨੇ ਹਮਲਾ ਅਸਫ਼ਲ ਕਰ ਦਿੱਤਾ।

 

ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਕਿਹਾ ਕਿ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਹਮਾ ਦੇ ਉੱਤਰੀ ਪਾਸੇ ਨਾਲ ਲੱਗਦੇ ਇਲਾਕੇ ਜ਼ਿਆਦਾਤਰ ਇਦਲਿਬ ਸੂਬੇ ਵਿੱਚ ਜੇਹਾਦੀਆਂ ਦਾ ਕਬਜ਼ਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Syria clashes kill 45 fighters