ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ISIS ਮੁਕਤ ਹੋਇਆ ਸੀਰੀਆ ਤੇ ਇਰਾਕ, ਜਿੱਤ ਦਾ ਐਲਾਨ

ਸੀਰੀਆ ਤੇ ਇਰਾਕ ਚ ਅਮਰੀਕਾ ਹਮਾਇਤੀ ਵਿਦਰੋਹੀ ਗੁਟਾਂ ਨੇ ਪੂਰਬੀ ਸੀਰੀਆ ਦੇ ਬਾਗੁਜ ਪਿੰਚ ਚ ਇਸਲਾਮਿਕ ਸਟੇਟ ਦੇ ਕਬਜ਼ੇ ਵਾਲੇ ਆਖ਼ਰੀ ਇਲਾਕੇ ਨੂੰ ਆ਼ਜ਼ਾਦ ਕਰਵਾਉਣ ਦੇ ਨਾਲ ਹੀ ਆਈਐਸ ਤੇ ਜਿੱਤ ਦਾ ਐਲਾਨ ਕਰ ਦਿੱਤਾ ਹੈ।

 

ਕੁਰਦ ਅਗਵਾਈ ਵਾਲੇ ਸੀਰੀਅਨ ਡ੍ਰੈਮੋਕ੍ਰੇਟਿਕ ਫ਼ੋਰਸ ਨੇ ਬੁਲਾਰੇ ਮੁਸਤਫ਼ਾ ਬਾਲੀ ਨੇ ਟਵੀਟ ਕਰਦਿਆਂ ਕਿਹਾ, ਬਾਗੁਜ ਆਜ਼ਾਦ ਹੋ ਗਿਆ ਤੇ ਆਈਐਸ ਖਿਲਾਫ਼ ਫ਼ੌਜੀ ਜਿੱਤ ਹਾਸਲ ਕਰ ਲਈ ਗਈ ਹੈ।

 

ਟਰੰਪ ਨੇ ਵੀ ਕਿਹਾ, ਸੀਰੀਆ ਹੁਣ ਆਈਐਸ ਤੋਂ ਮੁਕਤ ਹੋਇਆ।

 

ਬਾਗੁਜ ਚ ਆਈਐਸ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਆ਼ਜ਼ਾਦ ਕਰਾਉਣ ਦੇ ਨਾਲ ਹੀ ਅੱਤਵਾਦੀਆਂ ਦੇ ਸਿਖਰ ਆਗੂਆਂ ਦਾ ਵੀ ਅੰਤ ਹੋ ਗਿਆ ਹੈ। ਅਮਰੀਕਾ ਅਤੇ ਉਸਦੇ ਸਾਥੀਆਂ ਦਾ ਆਈਐਸ ਦੇ ਕੈਦ ਵਾਲੇ ਖੇਤਰਾਂ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ 5 ਸਾਲ ਤਕ ਚਲੀ।

 

ਇਸ ਮੁਹਿੰਮ ਚ 1,00,000 ਤੋਂ ਜ਼ਿਆਦਾ ਬੰਬਾਂ ਦੀ ਵਰਤੋਂ ਕੀਤੀ ਗਈ ਅਤੇ ਅਣਗਿਣਤ ਅੱਤਵਾਦੀ ਤੇ ਆਮ ਲੋਕ ਮਾਰੇ ਗਏ। ਐਲਾਨ ਤੋਂ ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਆਈਐਸ ਦੇ ਅੱਤਵਾਦੀ ਹੁਣ ਸੀਰੀਆ ਦੇ ਕਿਸੇ ਵੀ ਇਲਾਕੇ ਚ ਮੌਜੂਦ ਨਹੀਂ ਹਨ। ਆਈਐਸ ਨੇ ਇਸ ਇਲਾਕੇ ਚ ਆਪਣੇ ਕਬਜ਼ੇ ਦੌਰਾਨ ਵੱਡੇ ਪੈਮਾਨੇ ਤੇ ਕਤਲੇਆਮ ਕੀਤਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਏ।

 

ਸਾਲ 2014 ਚ ਇਰਾਕ ਦੇ ਸਿੰਜਾਰ ਖੇਤਰ ਚ ਕਤਲੇਆਮ ਕਰਨ ਮਗਰੋਂ ਉਸਨੇ ਯਜੀਦੀ ਧਾਰਮਿਕ ਘੱਟ ਗਿਣਤੀ ਵਰਗ ਦੀ ਹਜ਼ਾਰਾਂ ਔਰਤਾਂ ਅਤੇ ਲੜਕੀਆਂ ਨੂੰ ਬੰਦੀ ਬਣਾਇਆ ਤੇ ਉਨ੍ਹਾਂ ਨਾਲ ਗੁਲਾਮ ਬਣਾ ਕੇ ਬਲਾਤਕਾਰ ਵੀ ਕੀਤੇ। ਆਈਐਸਆਈਐਸ ਤੋਂ ਕਬਜ਼ਾ ਮੁਕਤ ਹੋਣ ਮਗਰੋ਼ ਵੀ ਇਨ੍ਹਾਂ ਦੋਨਾਂ ਦੇਸ਼ਾਂ ਚ ਅੱਤਵਾਦੀ ਹਮਲੇ ਕਰ ਰਹੇ ਹਨ।

 

ਖਤਮ ਹੋਇਆ ਖਲੀਫ਼ਾ ਸ਼ਾਸਨ

 

ਖੇਤਰ ਚ ਗਠਜੋੜ ਫ਼ੌਜ ਅਤੇ ਆਈਐਸ ਲੜਾਕਿਆਂ ਵਿਚਾਲੇ ਜ਼ਮੀਨੀ ਪੱਧਰ ਤੇ ਹਲਕੀ–ਫੁਲਕੀ ਜੰਗ ਹਾਲੇ ਭਾਵੇਂ ਜਾਰੀ ਹੈ ਪਰ ਸੀਰੀਆ ਦੇ ਬਾਗੁਜ ਚ ਆਈਐਸ ਦੇ ਆਖ਼ਰੀ ਗੜ੍ਹ ਦੇ ਖਾਤਮੇ ਨਾਲ ਆਈਐਸ ਦੇ ਖੁੱਦ ਦੇ ਖਲੀਫ਼ਾ ਸ਼ਾਸਨ ਦਾ ਵੀ ਅੰਤ ਹੋ ਜਾਵੇਗਾ।

 

ਸੀਰੀਆ ਅਤੇ ਇਰਾਕ ਦੇ ਵੱਡੇ ਖੇਤਰਾਂ ਤੇ ਆਈਐਸ ਦਾ ਇਕ ਸਮੇਂ ਚ ਖਾਸਾ ਪ੍ਰਭਾਵ ਸੀ। ਇਸ ਇਲਾਕੇ ਚ ਕਬਜ਼ਾ ਹੋਣ ਨਾਲ ਉਸ ਨੂੰ ਦੁਨੀਆ ਭਰ ਦੇ ਹਮਲਿਆਂ ਨੂੰ ਅੰਜਾਮ ਦੇਣ ਲਈ ਥਾਂ ਮਿਲ ਗਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Syria Free From Islamic State US backed Syrian force declares victory