ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ ’ਚ ਜਿਹਾਦੀਆਂ ਉਤੇ ਮਿਜ਼ਾਇਲ ਹਮਲਾ, 40 ਅੱਤਵਾਦੀ ਮਾਰੇ

ਸੀਰੀਆ ’ਚ ਜਿਹਾਦੀਆਂ ਉਤੇ ਮਿਜ਼ਾਇਲ ਹਮਲਾ, 40 ਅੱਤਵਾਦੀ ਮਾਰੇ

ਸੀਰੀਆ ਦੇ ਇਦਲਿਬ ਪ੍ਰਾਂਤ ਵਿਚ ਸ਼ਨੀਵਾਰ ਨੂੰ ਜਿਹਾਦੀਆਂ ਉਤੇ ਕਿਤੇ ਗਏ ਮਿਸਾਇਲ ਹਮਲੇ ਵਿਚ 40 ਅੱਤਵਾਦੀ ਮਾਰੇ ਗਏ। ਇਕ ਯੁੱਧ ਨਿਗਰਾਨੀ ਸਮੂਹ ਨੇ ਇਹ ਜਾਣਕਾਰੀ ਦਿੱਤੀ।

 

‘ਸੀਰੀਅਨ ਆਬਜਰਵਟਰੀ ਫਾਰ ਹਿਊਮਨ ਰਾਈਟਸ’ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਕਿਹਾ ਕਿ ਇਦਲਿਬ ਸ਼ਹਿਰ ਨੇੜੇ ਇਕ ਟ੍ਰੇਨਿੰਗ ਕੈਂਪ ਵਿਚ ਹੁਸਰ ਅਲ ਦੀਨ, ਅੰਸਾਰ ਅਲ ਤੌਹੀਦ ਅਤੇ ਹੋਰ ਸਬੰਧਤ ਗਰੁੱਪਾਂ ਦੇ ਆਗੂਆਂ ਦੀ ਇਕ ਮੀਟਿੰਗ ਨੂੰ ਮਿਜ਼ਾਇਲ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ।

 

ਨਿਗਰਾਨੀ ਸਮੂਹ ਨੇ ਦੱਸਿਆ ਕਿ ਅਜੇ ਤੁਰੰਤ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਹਮਲਾ ਕਿਸਨੇ ਕੀਤਾ। ਇਹ ਵੀ ਪਤਾ ਨਹੀਂ ਲਗਿਆ ਕਿ ਕੀ ਇਹ ਮਿਜ਼ਾਇਲ ਜੰਗੀ ਜਹਾਜ਼ਾਂ ਨਾਲ ਜਾਂ ਜ਼ਮੀਨ ਉਤੇ ਸਥਿਤ ਟਿਕਾਣਿਆਂ ਨਾਲ ਦਾਗੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Syria missile attack kills at least 40 jihadist leaders