ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ 'ਚ ਰੂਸ ਤੇ ਤੁਰਕੀ ਜੰਗਬੰਦੀ ਲਈ ਸਹਿਮਤ, ਅੱਧੀ ਰਾਤ ਤੋਂ ਲਾਗੂ ਹੋਇਆ ਸਮਝੌਤਾ

ਤੁਰਕੀ ਦੇ ਰਾਸ਼ਟਰਪਤੀ ਰਜਬ ਤਾਇਪ ਐਰਦੋਗਨ ਨੇ ਵੀਰਵਾਰ ਨੂੰ ਕਿਹਾ ਕਿ ਤੁਰਕੀ ਅਤੇ ਰੂਸ ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਦਲਿਬ 'ਚ ਜੰਗਬੰਦੀ ਲਈ ਸਹਿਮਤ ਹੋਏ ਹਨ, ਜੋ ਅੱਧੀ ਰਾਤ ਤੋਂ ਲਾਗੂ ਹੋ ਗਈ। ਵਲਾਦੀਮਿਰ ਪੁਤਿਨ ਨਾਲ ਹੋਈ ਗੱਲਬਾਤ ਤੋਂ ਬਾਅਦ ਐਰਦੋਗਨ ਨੇ ਕਿਹਾ, "ਜੰਗਬੰਦੀ ਵੀਰਵਾਰ ਅੱਧੀ ਰਾਤ ਨੂੰ 12 ਵਜੇ ਤੋਂ ਲਾਗੂ ਹੋ ਗਈ ਹੈ।"
 

ਤੁਰਕੀ ਨੇ ਬੀਤੇ ਐਤਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਬਾਗੀਆਂ ਦੇ ਅੰਤਮ ਟਿਕਾਣੇ ਇਦਲਿਬ 'ਚ ਵੱਧ ਰਹੀਆਂ ਝੜਪਾਂ ਤੋਂ ਬਾਅਦ ਉਸ ਨੇ ਰੂਸ ਸਮਰਥਿਤ ਸੀਰੀਆਈ ਬਲਾਂ ਵਿਰੁੱਧ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਹੈ, ਪਰ ਉਹ ਰੂਸ ਨਾਲ ਸੰਘਰਸ਼ ਨਹੀਂ ਚਾਹੁੰਦਾ ਹੈ। ਸੂਬੇ 'ਚ ਇਸਲਾਮੀ ਲੜਾਕਿਆਂ ਦਾ ਸਮਰਥਨ ਕਰਨ ਵਾਲੇ ਅੰਕਾਰਾ ਨੇ ਐਤਵਾਰ ਨੂੰ ਡਰੋਨ ਹਮਲੇ 'ਚ 19 ਸੀਰੀਆਈ ਫ਼ੌਜੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਦੋ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ।
 

ਤੁਰਕੀ ਨੇ ਆਪਣੇ ਦਰਜਨਾਂ ਫ਼ੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਸੀਰੀਆ ਵਿੱਚ ਕਈ ਹਮਲੇ ਕੀਤੇ ਸਨ। ਉਸ ਨੇ ਪਹਿਲੀ ਵਾਰ ਆਪਣੀ ਮੁਹਿੰਮ ਦੀ ਪੁਸ਼ਟੀ ਕੀਤੀ ਹੈ। ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਆਪਣੇ ਟੈਲੀਵਿਜ਼ਨ ਸੰਬੋਧਨ 'ਚ ਕਿਹਾ, "27 ਫ਼ਰਵਰੀ ਨੂੰ ਇਦਲਿਬ ਵਿੱਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਮਿਸ਼ਨ 'ਸਪ੍ਰਿੰਗ ਸ਼ੀਲਡ’ ਸਫਲਤਾਪੂਰਵਕ ਜਾਰੀ ਹੈ।"
 

ਮੰਤਰੀ ਨੇ ਕਿਹਾ ਸੀ, "ਰੂਸ ਨਾਲ ਲੜਨ 'ਚ ਸਾਡੀ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਸਾਡਾ ਕੋਈ ਅਜਿਹਾ ਇਰਾਦਾ ਹੈ। ਸੀਰੀਆ 'ਚ ਬੀਤੇ ਵੀਰਵਾਰ ਤੋਂ ਹੁਣ ਤੱਕ ਤੁਰਕੀ ਦੇ 30 ਫ਼ੌੀਜੀ ਮਾਰੇ ਜਾ ਚੁੱਕੇ ਹਨ।" ਉਨ੍ਹਾਂ ਕਿਹਾ ਕਿ ਸਾਡਾ ਇਰਾਦਾ ਸ਼ਾਸਨ ਦੇ ਕਤਲੇਆਮ ਨੂੰ ਰੋਕਣਾ ਅਤੇ ਪਲਾਇਨ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਰੂਸ, ਸੀਰੀਆ ਦੀ ਸਰਕਾਰ ਨੂੰ ਹਮਲਾ ਕਰਨ ਤੋਂ ਰੋਕ ਦੇਵੇਗਾ ਅਤੇ ਸਮਝੌਤੇ ਤਹਿਤ ਸੀਰੀਆ ਦੀਆਂ ਫੌਜਾਂ ਨੂੰ ਸਰਹੱਦ ਤੋਂ ਵਾਪਸ ਬੁਲਾਉਣ ਦੀ ਕੋਸ਼ਿਸ਼ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Syria war Russia and Turkey agree Idlib ceasefire