ਸੀਰੀਆ ਹਵਾਈ ਸੈਨਾ ਨੇ ਸ਼ਨੀਵਾਰ ਰਾਤ ਇਜ਼ਰਾਈਲ ਵੱਲੋਂ ਦਮਿਸ਼ਕ ਹਵਾਈ ਅੱਡੇ ਦੇ ਨੇੜੇ ਦਾਗੀਆਂ ਗਈਆਂ ਮਿਜ਼ਾਇਲਾਂ ਨੂੰ ਨਸ਼ਟ ਕਰਕੇ ਹਮਲੇ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ। ਨਿਊਜ਼ ਏਜੰਸੀ ਵਾਰਤਾ ਅਨੁਸਾਰ ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਇਕ ਸੈਨਾ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਨਾ ਦੇ ਮੁਤਾਬਕ ਸੀਰੀਆਈ ਸੈਨਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਇਜ਼ਰਾਈਲ ਦੀਆਂ ਮਿਜ਼ਾਇਲਾਂ ਨੂੰ ਨਸ਼ਟ ਕਰਕੇ ਹਮਲੇ ਨੂੰ ਨਾਕਾਮ ਕਰ ਦਿੱਤਾ।
ਸਨਾ ਦੀ ਇਸ ਰਿਪੋਰਟ ਸਬੰਧੀ ਪੁੱਛੇ ਜਾਣ `ਤੇ ਇਜ਼ਰਾਈਲ ਸੈਨਾ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬੁਲਾਰੇ ਨੇ ਕਿਹਾ ਕਿ ਅਸੀਂ ਵਿਦੇਸ਼ੀ ਰਿਪੋਰਟਾਂ `ਤੇ ਟਿੱਪਣੀ ਨਹੀਂ ਕਰਦੇ।