ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੱਤੇ ਨੇ ਪਾਸਪੋਰਟ ਪਾੜ ਕੇ ਬਚਾਈ ਮਾਲਿਕ ਦੀ ਜਾਨ

ਹਮੇਸ਼ਾ ਇੱਕ ਇਨਸਾਨ ਦੂਜੇ ਇਨਸਾਨ ਦੀ ਜਾਨ ਬਚਾ ਕੇ ਹੀਰੋ ਬਣ ਜਾਂਦਾ ਹੈ। ਪਰ ਕਈ ਵਾਰ ਜਾਨ ਬਚਾਉਣ ਵਾਲਾ ਇਨਸਾਨ ਨਹੀਂ ਸਗੋਂ ਜਾਨਵਰ ਹੁੰਦਾ ਹੈ। ਹਮੇਸ਼ਾ ਵੇਖਣ 'ਚ ਆਇਆ ਕਿ ਇਨਸਾਨ ਦਾ ਸਭ ਤੋਂ ਵਫਾਦਾਰ ਦੋਸਤ ਮੰਨਿਆ ਜਾਣ ਵਾਲਾ ਉਸ ਦਾ ਕੁੱਤਾ ਉਸ ਦੀ ਜਾਨ ਬਚਾਉਣ 'ਚ ਅੱਗੇ ਹੁੰਦਾ ਹੈ। ਅਜਿਹਾ ਹੀ ਮਾਮਲਾ ਤਾਇਵਾਨ 'ਚ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਕੁੱਤੇ ਨੂੰ ਆਪਣੇ ਮਾਲਿਕ 'ਤੇ ਆਉਣ ਵਾਲੀ ਮੁਸੀਬਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ।
 

ਜਾਣਕਾਰੀ ਮੁਤਾਬਿਕ ਤਾਇਵਾਨ ਦੀ ਇੱਕ ਔਰਤ ਚੀਨ ਦੇ ਵੁਹਾਨ ਸੂਬੇ ਦੀ ਯਾਤਰਾ 'ਤੇ ਜਾਣ ਦੀ ਤਿਆਰੀ ਕਰ ਰਹੀ ਸੀ। ਯਾਤਰਾ ਤੋਂ ਠੀਕ ਪਹਿਲਾਂ ਔਰਤ ਦੇ ਪਾਲਤੂ ਕੁੱਤੇ ਨੇ ਉਸ ਦਾ ਪਾਸਪੋਰਟ ਪਾੜ ਦਿੱਤਾ, ਜਿਸ ਕਾਰਨ ਉਸ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਵੁਹਾਨ 'ਚ ਕੋਰੋਨਾ ਵਾਇਰਸ ਦੇ ਫੈਲਣ ਦੀ ਖਬਰ ਤੋਂ ਬਾਅਦ ਔਰਤ ਨੇ ਫੇਸਬੁੱਕ 'ਤੇ ਆਪਣੇ ਫਟੇ ਹੋਏ ਪਾਸਪੋਰਟ ਦੇ ਨਾਲ ਕੁੱਤੇ ਦੀ ਤਸਵੀਰ ਸਾਂਝੀ ਕਰਦਿਆਂ ਉਸ ਦਾ ਧੰਨਵਾਦ ਕੀਤਾ।
 

 

ਵੁਹਾਨ ਸ਼ਹਿਰ ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇੱਥੇ ਵਾਇਰਸ ਕਾਰਨ 80 ਲੋਕਾਂ ਦੀ ਮੌਤ ਹੋ ਗਈ ਹੈ। ਕੁੱਤੇ ਦੀ ਮਾਲਕਣ ਨੇ ਫੇਸਬੁੱਕ 'ਤੇ ਕੁੱਤੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ -
"ਚੰਗੀ ਬੱਚੀ
ਧੰਨਵਾਦ, ਇਕ ਵਾਰ ਫਿਰ ਮੇਰੀ ਜਾਨ ਬਚਾਈ...
ਮੈਂ ਕਿੰਨੀ ਖੁਸ਼ਕਿਸਮਤ ਹਾਂ ਕਿ ਤੂੰ ਮੈਨੂੰ ਇਸ ਜ਼ਿੰਦਗੀ 'ਚ ਮਿਲੀ।
ਮੇਰੀ ਬੱਚੀ ਤੈਨੂੰ ਬਹੁਤ ਸਾਰਾ ਪਿਆਰ...
ਇਸ ਬੱਚੇ ਨੇ ਮੇਰੀ ਜਾਨ ਬਚਾਈ। ਜਿਵੇਂ ਹੀ ਮੇਰਾ ਪਾਸਪੋਰਟ ਫਟ ਗਿਆ ਤਾਂ ਮੈਨੂੰ ਵੁਹਾਨ 'ਚ ਕਰੋਨਾ ਵਾਇਰਸ ਫੈਲਣ ਦੀ ਖਬਰ ਮਿਲੀ। ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਮੇਰੇ ਕੁੱਤੇ ਨੇ ਮੇਰੀ ਰੱਖਿਆ ਕੀਤੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taiwan Dog eats passport and saves owner from going to corona virus infected Wuhan