ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੇ 141 ਰੁਪਏ ਦੀ ਚੋਰੀ ਫੜ੍ਹਨ ਲਈ ਖਰਚ ਦਿੱਤੇ 42000 ਰੁਪਏ

ਤਾਈਵਾਨ ਦੀ ਰਾਜਧਾਨੀ ਤਾਈਪੇ ਵਿਖੇ ਚਾਈਨੀਜ਼ ਕਲਚਰ ਯੂਨੀਵਰਸਿਟੀ ਚ ਪੜ੍ਹਨ ਵਾਲੀ ਇੱਕ ਵਿਦਿਆਰਥਣ 5 ਹੋਰ ਵਿਦਿਆਰਥਣਾਂ ਨਾਲ ਕਿਰਾਏ ਦੇ ਕਮਰੇ ਚ ਰਹਿੰਦੀ ਹੈ। ਵਿਦਿਆਰਥਣ ਨੇ ਆਪਣੀ ਲੱਸੀ ਦੀ ਬੋਤਲ (ਯੋਗਰਟ ਬੋਤਲ) ਸਾਂਝੇ ਫਰਿੱਜ ਚ ਰੱਖੀ ਸੀ। ਜੋ ਕਿ ਸ਼ਾਇਦ ਕਮਰੇ ਰਹਿਣ ਵਾਲੀ ਕਿਸੇ ਸਾਥਣ ਲਈ ਸ਼ੇਅਰ ਕਰਨ ਦੇ ਨਿਯਮਾਂ ਮੁਤਾਬਕ ਵਰਤ ਲਈ ਹੋਵੇਗੀ। ਵਿਦਿਆਰਥਣ ਨੇ ਆਪਣੀਆਂ ਪੰਜਾਂ ਸਾਥਣਾਂ ਨੂੰ ਲੱਸੀ ਦੀ ਇਸ ਬੋਤਲ ਬਾਰੇ ਪੁੱਛਿਆ ਪਰ ਸਾਰੀਆਂ ਸਾਥਣਾਂ ਨੇ ਇਸ ਬੋਤਲ ਬਾਰੇ ਪਤਾ ਹੋਣ ਤੋਂ ਮਨਾ ਕਰ ਦਿੱਤਾ।

 

ਵਿਦਿਆਰਥਣ ਸ਼ਾਇਦ ਆਪਣੀ ਇਸ ਲੱਸੀ ਦੀ ਬੋਤਲ ਲਈ ਜਿ਼ਆਦਾ ਹੀ ਭਾਵੁਕ ਸੀ। ਉਹ ਇਸ ਲੱਸੀ ਦੀ ਖਾਲੀ ਬੋਤਲ ਲੈ ਕੇ ਥਾਣੇ ਪੁੱਜ ਗਈ। ਤਾਈਪੇ ਦੀ ਪੁਲਿਸ ਨੇ ਚੋਰੀ ਦੀ ਸਿ਼ਕਾਇਤ ਦਰਜ ਕੀਤੀ ਅਤੇ ਜਾਂਚ ਵਿਚ ਜੁੱਟ ਗਈ। ਪੁਲਿਸ ਨੇ ਚੋਰ ਨੂੰ ਫੜ੍ਹਨ ਲਈ ਡੀਐਨਏ ਜਾਂਚ ਤੱਕ ਕਰਵਾ ਦਿੱਤੀ।

 

 

 

ਸ਼ੁਰੂਆਤੀ ਜਾਂਚ ਵਿਚ ਜਦੋਂ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਇਸ ਮਾਮੂਲੀ ਕੇਸ ਲਈ ਫਾਰੈਂਸਿਕ ਟੀਮ ਦੀ ਮਦਦ ਲਈ। ਪੁਲਿਸ ਨੇ ਕਮਰੇ ਚ ਰਹਿਣ ਵਾਲੀਆਂ ਸਾਰੀਆਂ ਪੰਜੇ ਕੁੜੀਆਂ ਦਾ ਡੀਐਨਏ ਟੈਸਟ ਕਰਵਾਇਆ।

 

 

 

ਮਜੇ਼ਦਾਰ ਗੱਲ ਇਹ ਹੈ ਕਿ 2 ਡਾਲਰ ਮਤਲਬ 141 ਰੁਪਏ ਦੀ ਲੱਸੀ ਦੀ ਬੋਤਲ ਦਾ ਚੋਰ ਫੜ੍ਹਨ ਲਈ ਪੁਲਿਸ ਨੇ ਲਗਭਗ 42000 ਰੁਪਏ ਦਾ ਡੀਐਨਏ ਟੈਸਟ ਕਰਵਾ ਦਿੱਤਾ।

 

ਹੁਣ ਸੋਸ਼ਲ ਮੀਡੀਆ ਤੇ ਤਾਈਵਾਨ ਪੁਲਿਸ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਕੋਈ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਲੋਕਾਂ ਦੇ ਪੈਸੇ ਨੂੰ ਬਰਬਾਦ ਕਰ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taiwan police conducts dna test to catch yogurt bottle thief