ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਈਵਾਨ ਖਰੀਦਣ ਲਗਿਆ 2 ਅਰਬ ਡਾਲਰ ਦੇ ਅਮਰੀਕੀ ਹਥਿਆਰ, ਚੀਨ ਖਿੱਝਿਆ

ਤਾਈਵਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਅਮਰੀਕਾ ਨੂੰ 100 ਤੋਂ ਵੱਧ ਟੈਂਕ, ਹਵਾਈ ਰੱਖਿਆ ਪ੍ਰਣਾਲੀ ਅਤੇ ਟੈਂਕ ਤਬਾਹ ਮਿਸਾਈ ਪ੍ਰਣਾਲੀ ਦੇਣ ਦੀ ਅਪੀਲ ਕੀਤੀ ਹੈ। ਇਸ ਰੱਖਿਆ ਸੌਦੇ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਪਹਿਲਾਂ ਤੋਂ ਹੀ ਚਲੇ ਆ ਰਹੇ ਤਣਾਅ ਦਾ ਹੋਰ ਡੂੰਘਾ ਹੋਣ ਦਾ ਖਦਸ਼ਾ ਹੈ।

 

ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੇ 108 ਐਮ1ਏ2 ਅਬ੍ਰਾਮਸ ਟੈਂਕ, 1,240 ਬਖ਼ਤਬੰਦ ਵਾਹਨ ਤਬਾਹ ਟੀਓਡਬਯੂ ਮਿਸਾਈਲ, 409 ਟੈਂਕ ਤਬਾਹ ਜੈਵਲਿਨ ਮਿਸਾਈਲ ਅਤੇ 250 ਹਵਾਈ ਰੱਖਿਆ ਸਟਿੰਗਰ ਮਿਸਾਈਲਾਂ ਲਈ ਦਰਖ਼ਾਸਤ ਪੱਤਰ ਭੇਜਿਆ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਪ੍ਰਕਿਰਿਆ ਸਾਧਾਰਨ ਢੰਗ ਨਾਲ ਜਾਰੀ ਹੈ।

 

ਖ਼ਬਰਾਂ ਚ ਇਹ ਵੀ ਕਿਹਾ ਗਿਆ ਹੈ ਕਿ ਤਾਈਵਾਨ ਨੇ 66 ਵਧੇਰੇ ਐਫ਼-16 ਲੜਾਕੂ ਜਹਾਜ਼ ਖਰੀਦਣ ਦੀ ਵੀ ਅਪੀਲ ਕੀਤੀ ਹੈ। ਤਾਈਵਾਨ ਲਈ ਅਮਰੀਕਾ ਹਥਿਆਰਾਂ ਦਾ ਮੁੱਖ ਸਪਲਾਈ ਕਰਤਾ ਦੇਸ਼ ਹੈ। ਚੀਨ ਨੂੰ ਅਜਿਹੇ ਕਿਸੇ ਕਦਮ ਨਾਲ ਇਸ ਲਈ ਮੁਸ਼ਕਲ ਹੁੰਦੀ ਹੈ ਕਿ ਕਿਉਂਕਿ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taiwan request for US tanks and missiles sparks China anger