ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

13 ਸਾਲ ਦੀ ਉਮਰ 'ਚ ਕੀਤਾ ਅਗ਼ਵਾ, ਤਿੰਨ ਵਾਰ ਵੇਚਿਆ ਅਤੇ ਕਈ ਵਾਰ ਹੋਇਆ ਬਲਾਤਕਾਰ

ਮੈਂ 13 ਸਾਲਾਂ ਦੀ ਸੀ, ਜਦੋਂ ਮੈਨੂੰ ਆਈਐਸਆਈਐਸ ਨੇ ਅਗ਼ਵਾ ਕਰ ਲਿਆ ਸੀ, ਇੱਕ ਸਾਲ ਲਈ ਪਸ਼ੂਆਂ ਵਾਂਗ ਸਲੂਕ ਕੀਤਾ ਗਿਆ ਸੀ। ਤਿੰਨ-ਤਿੰਨ ਵਾਰ ਅੱਤਵਾਦੀਆਂ ਨੂੰ ਵੇਚਿਆ ਗਿਆ। ਪਤਾ ਨਹੀਂ ਕਿੰਨੀ ਵਾਰ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ। 

 

ਦਿਲ ਦਹਿਲਾ ਦੇਣ ਵਾਲੇ ਇਹ ਸ਼ਬਦ ਯਜੀਦੀ ਬਲਾਤਕਾਰ ਪੀੜਤ ਦੇ ਹਨ ਜਿਨ੍ਹਾਂ ਨੇ ਆਈਐਸਆਈਐਸ ਦੇ ਚੁੰਗਲ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਦਰਦਨਾਕ ਦਾਸਤਾਂ ਬਿਆਨ ਕੀਤੀ। ਇਨ੍ਹਾਂ ਔਰਤਾਂ ਨੇ ਕਿਹਾ ਕਿ ਬੰਧਕ ਦੇ ਤੌਰ ਉੱਤੇ ਗੁਜਾਰੇ ਗਏ ਸਾਲ ਨੂੰ ਭੁੱਲਣਾ ਸੰਭਵ ਨਹੀਂ ਹੈ। ਇਹ ਜੀਵਨ ਭਰ ਰਿਸਣ ਵਾਲਾ ਜ਼ਖ਼ਮ ਹੈ।

 

ਗ਼ੈਰ ਸਰਕਾਰੀ ਸੰਗਠਨ 'ਆਫਿਸ ਆਫ਼ ਰੇਸਕਿਓ ਯਜੀਦੀਜ਼' ਨੇ ਇਨ੍ਹਾਂ ਔਰਤਾਂ ਨੂੰ ਇੱਕ ਮੰਚ ਮੁਹੱਈਆ ਕਰਵਾਇਆ। ਪੀੜਤ ਲੋਕਾਂ ਨੇ ਉੱਤਰੀ ਇਰਾਕ ਦੇ ਸਿੰਜਾਰ ਵਿੱਚ ਆਈਐਸਆਈਐਸ ਦੇ ਚੁੰਗਲ ਵਿੱਚ ਬਿਤਾਏ ਆਪਣੇ ਭਿਆਨਕ ਦਿਨਾਂ ਬਾਰੇ ਦੱਸਿਆ। 

 

ਸੰਗਠਨ ਦੇ ਨਿਰਦੇਸ਼ਕ ਹੁਸੈਨ ਅਲ ਕਾਇਦੀ ਨੇ ਕਿਹਾ ਕਿ ਸਾਲ 2014 ਤੋਂ ਆਈਐਸਆਈਐਸ ਨੇ ਸਿੰਜਾਰ ਵਿੱਚ ਘਿਰਾਓ ਕੀਤਾ ਸੀ ਅਤੇ ਹਜ਼ਾਰਾਂ ਯਜੀਦੀ ਆਪਣੇ ਘਰ ਛੱਡਣ ਲਈ ਮਜਬੂਰ ਸਨ। ਕਈਆਂ ਨੂੰ ਜ਼ਿੰਦਾ ਸਾੜਿਆ ਗਿਆ, ਕੁਝ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਕੁਝ ਨੂੰ ਜ਼ਿੰਦਾ ਦਫ਼ਨਾਇਆ ਗਿਆ।

 

ਲੜਕਿਆਂ ਨੂੰ ਅੱਤਵਾਦ ਦੀ ਸਿਖਲਾਈ ਦੇ ਕੇ ਬੰਦੂਕਾਂ ਦੇ ਦਿੱਤੀਆਂ ਗਈਆਂ ਤਾਂ ਕੁੜੀਆਂ ਨਾਲ ਬਲਾਤਕਾਰ ਕੀਤੇ ਗਏ, ਉਨ੍ਹਾਂ ਨੂੰ ਸੈਕਸ ਗੁਲਾਮ ਬਣਾਇਆ ਗਿਆ ਜਾਂ ਆਈਐਸਆਈਐਸ ਦੇ ਅੱਤਵਾਦੀਆਂ ਨਾਲ ਵਿਆਹ ਕਰਵਾ ਦਿੱਤਾ ਗਿਆ। 

 

ਅੱਤਵਾਦੀ ਸਮੂਹ ਦਾਏਸ਼ ਦੇ ਲੋਕ ਬੇਲਗਾਮ ਘੁੰਮ ਰਹੇ ਹਨ। ਆਈਐਸਆਈਐਸ ਨੇ ਘੱਟੋ ਘੱਟ 6,417 ਯਜੀਦੀਆਂ ਨੂੰ ਅਗ਼ਵਾ ਕਰ ਲਿਆ, ਜਿਨ੍ਹਾਂ ਵਿਚੋਂ 3,515 ਨੂੰ ਰਿਹਾਅ ਕਰ ਦਿੱਤਾ ਗਿਆ, ਪਰ 2,902 ਯਜੀਦੀ ਅਜੇ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਹਨ।


  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tales of Barbarism by ISIS on Yzidis Girls Kidnapped at age 13 sold three times and raped many times