ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲੀਬਾਨ ਨੇ ਅਫਗਾਨਿਸਤਾਨ ਦੇ ਦੂਜੇ ਸ਼ਹਿਰ ਉਤੇ ਕੀਤਾ ਹਮਲਾ

ਤਾਲੀਬਾਨ ਨੇ ਅਫਗਾਨਿਸਤਾਨ ਦੇ ਦੂਜੇ ਸ਼ਹਿਰ ਉਤੇ ਕੀਤਾ ਹਮਲਾ

ਤਾਲੀਬਾਨ ਨੇ ਐਤਵਾਰ ਨੂੰ ਅਫਗਾਨਿਸਤਾਨ ਦੇ ਪੁਲੀ ਖੁਮਾਰੀ ਸ਼ਹਿਰ ਉਤੇ ਹਮਲਾ ਕੀਤਾ ਹੈ। ਕੁਝ ਦਿਨਾਂ ਵਿਚ ਇਹ ਦੂਜਾ ਸ਼ਹਿਰ ਹੈ ਜਿਸ ਨੂੰ ਤਾਲੀਬਾਨ ਨੇ ਨਿਸ਼ਾਨਾ ਬਣਾਇਆ ਹੈ ਅਤੇ ਉਹ ਵੀ ਉਦੋਂ ਜਦੋਂ ਅਮਰੀਕੀ ਦੂਤ ਨੇ ਦਾਅਵਾ ਕੀਤਾ ਹੈ ਕਿ ਤਾਲੀਬਾਨ ਅਤੇ ਅਮਰੀਕਾ ਯੁੱਧ ਖਤਮ ਕਰਨ ਲਈ ਸਮਝੌਤੇ ਦੇ ਬਹੁਤ ਨੇੜੇ ਹਨ।

 

ਬਘਲਾਨ ਸੂਬੇ ਦੇ ਪੁਲਿਸ ਮੁੱਖੀ ਦੇ ਬੁਲਾਰੇ ਜਵਾਦ ਬਸ਼ਰਾਤ ਨੇ ਦੱਸਿਆ ਕਿ ਰਾਜਧਾਨੀ ਪੁਲੀ ਖੁਮਰੀ ਦੇ ਬਾਹਰੀ ਖੇਤਰ ਵਿਚ ਗੋਲੀਬਾਰੀ ਜਾਰੀ ਹੈ। ਐਤਵਾਰ ਦਾ ਹਮਲਾ ਤਾਲੀਬਾਨ ਵੱਲੋਂ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਵਿਚੋਂ ਇਕ ਕੁੰਦੁਜ ਉਤੇ ਕੀਤੇ ਗਏ ਹਮਲੇ ਦੇ ਇਕ ਦਿਨ ਬਾਅਦ ਕੀਤਾ ਗਿਆ। ਕੁੰਦੁਜ ਹਮਲੇ ਵਿਚ 16 ਲੋਕਾਂ ਦੀ ਮੌਤ ਹੋਈ ਸੀ।

 

ਇਨ੍ਹਾਂ ਹਮਲਿਆਂ ਨੂੰ ਅਮਰੀਕੀ ਦੂਜ ਜਲਮਯ ਖਲੀਲਜਾਦ ਨਾਲ ਗੱਲਬਾਤ ਤੋਂ ਪਹਿਲਾਂ ਤਾਲੀਬਾਨ ਦੀ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਹ ਐਤਵਾਰ ਨੁੰ ਸਮਝੌਤੇ ਦੀ ਜਾਣਕਾਰੀ ਅਫਗਾਨ ਸਰਕਾਰ ਨੂੰ ਦੇਣ ਆ ਰਹੇ ਹਨ ਜਿਸ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban Attack Afghanistan Another City