ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲਿਬਾਨ ਨੇ ਉੱਤਰੀ ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ, 26 ਮੌਤਾਂ

ਤਾਲਿਬਾਨ ਨੇ ਉੱਤਰੀ ਅਫ਼ਗ਼ਾਨਿਸਤਾਨ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਾਲਿਬਾਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। 

 

ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਯੂਸਫ ਅਯੂਬੀ ਦੇ ਅਨੁਸਾਰ ਮੰਗਲਵਾਰ ਦੇਰ ਰਾਤ ਉੱਤਰੀ ਕੁੰਦੂਜ ਪ੍ਰਾਂਤ ਦੇ ਦਸ਼ਾਤੀ ਆਰਚੀ ਜ਼ਿਲ੍ਹੇ ਵਿੱਚ ਇੱਕ ਜਾਂਚ ਚੌਕੀ ਉੱਤੇ ਹੋਏ ਹਮਲੇ ਵਿੱਚ ਘੱਟੋ ਘੱਟ 10 ਅਫ਼ਗ਼ਾਨ ਸੈਨਿਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।


ਬਾਖ ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਅਫਜ਼ਲ ਹਦੀਦ ਨੇ ਕਿਹਾ ਕਿ ਬਾਖ ਪ੍ਰਾਂਤ ਵਿੱਚ ਇੱਕ ਜਾਂਚ ਚੌਕੀ ‘ਤੇ ਤਾਲਿਬਾਨ ਦੇ ਹਮਲੇ ਵਿੱਚ 9 ਪੁਲਿਸ ਅਧਿਕਾਰੀ ਮਾਰੇ ਗਏ। ਚੌਕੀ 'ਤੇ ਮੌਜੂਦ ਹੋਰ ਚਾਰ ਪੁਲਿਸ ਕਰਮਚਾਰੀਆਂ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ।

 

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਕਿ ਬਾਖ ਵਿੱਚ ਬਾਗ਼ੀਆਂ ਨੇ ਕੁਝ ਸਮਾਂ ਪਹਿਲਾਂ ਹੀ ਪੁਲਿਸ ਰੈਂਕਾਂ ਵਿੱਚ ਘੁਸਪੈਠ ਕੀਤੀ ਸੀ ਅਤੇ ਹਮਲਾ ਕਰਨ ਦਾ ਮੌਕਾ ਭਾਲ ਰਹੇ ਸਨ। ਸੂਬਾਈ ਰਾਜਪਾਲ ਦੇ ਬੁਲਾਰੇ, ਜਵਾਦ ਹਜ਼ਾਰੀ ਦੇ ਅਨੁਸਾਰ, ਤੀਸਰਾ ਹਮਲਾ ਮੰਗਲਵਾਰ ਦੀ ਰਾਤ ਨੂੰ ਹੋਇਆ ਜਿਸ ਵਿੱਚ ਤਾਲਿਬਾਨ ਨੇ ਤੱਖਰ ਪ੍ਰਾਂਤ ਵਿੱਚ ਸੁਰੱਖਿਆ ਬਲਾਂ ਦੇ ਸੱਤ ਮੈਂਬਰਾਂ ਨੂੰ ਮਾਰ ਦਿੱਤਾ।

 

ਹਾਲ ਹੀ ਵਿੱਚ, ਯੂਐਸ ਦੀ ਸੈਨਾ ਨੇ ਅਫ਼ਗ਼ਾਨ ਸੁਰੱਖਿਆ ਬਲਾਂ ਨਾਲ ਮਿਲਟਰੀ ਅਪਰੇਸ਼ਨਾਂ ਦੀ ਇੱਕ ਰਾਤ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਵਿੱਚ 30 ਤਾਲਿਬਾਨ ਲੜਾਕੂ ਮਾਰੇ ਗਏ ਅਤੇ ਕਈ ਹੋਰ ਅੱਤਵਾਦੀ ਹਿਰਾਸਤ ਵਿੱਚ ਲਏ ਗਏ ਹਨ। ਤਾਲਿਬਾਨ ਨੇ ਪਿਛਲੇ ਸਮੇਂ ਵਿੱਚ ਉੱਤਰੀ ਅਫ਼ਗ਼ਾਨਿਸਤਾਨ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban attacks on security forces in Afghanistan and killing at least 26