ਅਗਲੀ ਕਹਾਣੀ

ਤਾਲਿਬਾਨ ਦੇ ਪਿਤਾਮਾ ਸਮੀਉਲ ਹੱਕ ਦਾ ਰਾਵਲਪਿੰਡੀ `ਚ ਕਤਲ

ਤਾਲਿਬਾਨ ਦੇ ਪਿਤਾਮਾ ਸਮੀਉਲ ਹੱਕ ਦਾ ਰਾਵਲਪਿੰਡੀ `ਚ ਕਤਲ

ਤਾਲਿਬਾਨ ਦੇ ਪਿਤਾਮਾ ਸਮਝੇ ਜਾਂਦੇ ਪ੍ਰਮੁੱਖ ਪਾਕਿਸਤਾਨੀ ਧਰਮ-ਗੁਰੂ ਮੌਲਾਨਾ ਸਮੀਉਲ ਹੱਕ ਦੀ ਸ਼ੁੱਕਰਵਾਰ ਨੂੰ ਰਾਵਲਪਿੰਡੀ `ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ 82 ਸਾਲਾ ਸਮੀਉਲ ਹੱਕ ਖ਼ੈਬਰ ਪਖ਼ਤੂਨਖਵਾ ਦੇ ਅਕੋਰਾ ਖਟਕ ਸ਼ਹਿਰ `ਚ ਇਸਲਾਮੀ ਮਦਰੱਸੇ ਦਾਰੁਲ ਉਲੂਮ ਹੱਕਾਨੀਆ ਦੇ ਮੁਖੀ ਤੇ ਕੱਟੜਪੰਥੀ ਸਿਆਸੀ ਪਾਰਟੀ ਜਮੀਅਤ ਉਲੇਮਾ-ਏ-ਇਸਲਾਮ-ਸਾਮੀ ਦੇ ਮੁਖੀ ਸਨ।


ਜਿਓ ਟੀਵੀ ਦੀ ਰਿਪੋਰਟ ਮੁਤਾਬਕ ਕੁਝ ਅਣਪਛਤਾਤੇ ਹਮਲਾਵਰਾਂ ਨੇ ਇੱਕ ਘਰ `ਚ ਉਨ੍ਹਾਂ ਦੀ ਹੱਤਿਆ ਕੀਤੀ, ਜਿੱਥੇ ਉਹ ਠਹਿਰੇ ਹੋਏ ਸਨ। ਰਿਪੋਰਟ `ਚ ਉਨ੍ਹਾਂ ਦੇ ਪੁੱਤਰ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ।  ਜਮੀਅਤ ਉਲੇਮਾ-ਏ-ਇਸਲਾਮ-ਸਾਮੀ ਦੇ ਪੇਸ਼ਾਵਰ ਦੇ ਮੁਖੀ ਨੇ ਵੀ ਰਾਵਲਪਿੰਡੀ `ਚ ਸਮੀਉਲ ਹੱਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban Godfather killed in Rawalpindi Attack