ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ : ਤਾਲੀਬਾਨ ਹਮਲੇ `ਚ 30 ਪੁਲਿਸ ਕਰਮਚਾਰੀਆਂ ਦੀ ਮੌਤ

ਅਫਗਾਨਿਸਤਾਨ : ਤਾਲੀਬਾਨ ਹਮਲੇ `ਚ 30 ਪੁਲਿਸ ਕਰਮਚਾਰੀਆਂ ਦੀ ਮੌਤ

ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਪ੍ਰਾਂਤ `ਚ ਤਾਲੀਬਾਨ ਦੇ ਹਮਲੇ `ਚ 30 ਪੁਲਿਸ ਕਰਮਚਾਰੀ ਮਾਰੇ ਗਏ। ਪ੍ਰਾਂਤ ਪਰਿਸ਼ਦ ਦੇ ਮੈਂਬਰ ਦਾਦੁਲਾ ਕਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲੀਬਾਨ ਨੇ ਖਾਕੀ ਸਾਫੇਦ ਜਿ਼ਲ੍ਹੇ `ਚ ਬੁੱਧਵਾਰ ਦੇਰ ਰਾਤ ਪੁਲਿਸ ਦੀ ਚੌਕੀ `ਤੇ ਹਮਲਾ ਕੀਤਾ।


ਕਾਬੁਲ `ਚ ਸਾਂਸਦ ਸਮੀਉਲਾ ਸਮੀਮ ਨੇ ਦੱਸਿਆ ਕਿ ਜਿ਼ਲ੍ਹਾ ਪੁਲਿਸ ਕਮਾਂਡਰ ਅਬਦੁਲ ਜਬਾਰ ਵੀ ਹਮਲੇ `ਚ ਮਾਰੇ ਗਏ ਹਨ। ਹਮਲੇ ਦੇ ਬਾਅਦ ਤਾਲੀਬਾਨੀ ਉਗਰਵਾਦੀ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਫਰਾਰ ਹੋ ਗਏ।


ਸਮੀਮ ਨੇ ਦੱਸਿਆ ਕਿ ਜਵਾਬੀ ਹਵਾਈ ਹਮਲਿਆਂ `ਚ 17 ਤਾਲੀਬਾਨੀ ਲੜਕੇ ਵੀ ਮਾਰੇ ਗਏ। ਤਾਲੀਬਾਨ ਕੁਝ ਮਹੀਨਿਆਂ ਤੋਂ ਲਗਭਗ ਰੋਜ਼ ਹੀ ਅਫਗਾਨਿਸਤਾਨ `ਚ ਹਮਲੇ ਕਰ ਰਿਹਾ ਹਨ, ਜਿਸ ਨਾਲ ਅਫਗਾਨ ਬਲ ਵੱਡੀ ਗਿਣਤੀ `ਚ ਨੁਕਸਾਨ ਹੋ ਰਿਹਾ ਹੈ।


ਪ੍ਰਸ਼ਾਸਨ ਰੋਜ਼ਾਨਾ ਹਾਦਸਿਆਂ `ਚ ਹੋਏ ਨੁਕਸਾਨ `ਚ ਲੋਕਾਂ ਦੀ ਗਿਣਤੀ ਜਾਰੀ ਨਹੀਂ ਕਰਦਾ, ਪ੍ਰੰਤੂ ਅਣਅਧਿਕਾਰਤ ਅੰਕੜਿਆਂ ਅਨੁਸਾਰ ਕਰੀਬ 45 ਅਫਗਾਨ ਪੁਲਿਸ ਕਰਮੀ ਜਾਂ ਸੈਨਿਕ ਰੋਜ਼ਾਨਾ ਮਾਰੇ ਜਾਂਦੇ ਹਨ ਜਾਂ ਜ਼ਖਮੀ ਹੁੰਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban kill 30 policemen in west province of Afghan