ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲਿਬਾਨ ਨੇ ਕਈ ਚੈਕ ਪੋਸਟ ਨੂੰ ਉਡਾਇਆ, 7 ਜਵਾਨਾਂ ਦੀ ਮੌਤ

ਪੱਛਮੀ ਬਦਗੀਸ ਸੂਬੇ ਵਿੱਚ ਤਾਲਿਬਾਨ ਨੇ ਇੱਕ ਹੀ ਰਾਤ ਵਿੱਚ ਕਈ ਸੁਰੱਖਿਆ ਚੌਕੀਆਂ ਨੂੰ ਉਡਾ ਦਿੱਤਾ ਜਿਸ ਵਿੱਚ ਅਫ਼ਗ਼ਾਨਿਸਤਾਨ ਦੇ ਘੱਟ ਤੋਂ ਘੱਟ 7 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।

 

ਅਫ਼ਗ਼ਾਨਿਸਤਾਨ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਪਰਿਸ਼ਦ ਨੇ ਇੱਕ ਮੈਂਬਰ ਮੁਹੰਮਦ ਨਸੀਰ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਕਦੀਮ ਜ਼ਿਲ੍ਹੇ ਵਿੱਚ ਹਮਲੇ ਦੌਰਾਨ ਤਿੰਨ ਹੋਰ ਸੁਰੱਖਿਆ ਕਰਮੀ ਜ਼ਖ਼ਮੀ ਵੀ ਹੋ ਗਏ। ਤਾਲਿਬਾਨ ਨੇ ਹਮਲੇ ਉੱਤੇ ਪ੍ਰਤੀਕਿਰਿਆ ਨਹੀਂ ਦਿੱਤੀ।

 

43 ਅੱਤਵਾਦੀ ਹਲਾਕ

 

ਅਫ਼ਗ਼ਾਨਿਸਤਾਨ ਦੇ ਰਖਿਆ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਅਫ਼ਗ਼ਾਨ ਬਲਾਂ ਨਾਲ ਰਲ ਕੇ ਗੱਠਜੋੜ ਬਲਾਂ ਨੇ ਸ਼ੁੱਕਰਵਾਰ ਰਾਤ ਨੂੰ ਦੋ ਵੱਖ-ਵੱਖ ਹਵਾਈ ਹਮਲੇ ਕੀਤੇ ਜਿਸ ਵਿੱਚ ਪੂਰਬੀ ਕੁਨਾਰ ਸੂਬੇ ਵਿੱਚ ਇਸਲਾਮਿਕ ਸਟੇਟ ਦੇ ਘੱਟ ਤੋਂ ਘੱਟ 43 ਅੱਤਵਾਦੀ ਮਾਰੇ ਗਏ।

 

ਬਿਆਨ ਵਿੱਚ ਦਸਿਆ ਗਿਆ ਹੈ ਕਿ ਚਾਪਰਾ ਜ਼ਿਲ੍ਹੇ ਵਿੱਚ ਹਵਾਈ ਹਮਲੇ ਨਾਲ ਆਈਐਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਪਾਕਿਸਤਾਨੀ ਅਤੇ ਉਜਬੇਕ ਨਾਗਰਿਕ ਮਾਰੇ ਗਏ।

 

ਤਾਲਿਬਾਨ ਅਤੇ ਆਈਐਸ ਦੋਹਾਂ ਪੂਰਬੀ ਅਫ਼ਗ਼ਾਨਿਸਤਾਨ ਵਿਸ਼ੇਸ਼ਕਰ ਕੁਨਾਰ ਅਤੇ ਗੁਆਂਢ ਦੇ ਨਾਨਗਰਹਾਰ ਸੂਬੇ ਵਿੱਚ ਸਰਗਰਮ ਹਨ ਜੋ ਪਾਕਿਸਤਾਨ ਦੀ ਸਰਹੱਦ ਕੋਲ ਹਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban storm checkpoints kill 7 Afghan policemen 43 ISIS Terrorist Killed