ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲੀਬਾਨ ਦੀ ਧਮਕੀ, ਅਫ਼ਗਾਨੀ ਪੱਤਰਕਾਰਾਂ ਨੂੰ ਬਣਾਵੇਗਾ ਨਿਸ਼ਾਨਾ

ਤਾਲੀਬਾਨ ਨੇ ਅਫ਼ਗਾਨ ਮੀਡੀਆ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜਦੋਂ ਤਕ ਉਸ ਦੇ ਖਿਲਾ਼ਫ ਚਲਣ ਵਾਲੀ ਸਰਕਾਰੀ ਪ੍ਰਚਾਰ ਦੀਆਂ ਖ਼ਬਰਾਂ ਨੂੰ ਰੋਕ ਨਹੀਂ ਦਿੱਤਾ ਜਾਂਦਾ, ਤਾਲੀਬਾਨ ਵਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

 

ਸੋਮਵਾਰ ਨੂੰ ਜਾਰੀ ਪ੍ਰੈਸ ਬਿਆਨ ਚ ਕਿਹਾ ਗਿਆ ਹੈ ਕਿ ਰੇਡੀਓ ਸਟੇਸ਼ਨਾਂ, ਟੀਵੀ ਚੈਨਲਾਂ ਅਤੇ ਹੋਰਨਾਂ ਸੰਗਠਨਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਤਾਂਕਿ ਉਹ ਸਰਕਾਰ ਦੇ ਪੈਸੇ ਨਾਲ ਚਲਣ ਵਾਲੀ ਤਾਲੀਬਾਨ ਵਿਰੋਧੀ ਐਲਾਨਾਂ ਦਾ ਪ੍ਰਸਾਰਣ ਰੋਕ ਦੇਵੇ।

 

ਤਾਲੀਬਾਨ ਨੇ ਕਿਹਾ ਕਿ ਜਿਸ ਵੀ ਅਫ਼ਗਾਨ ਮੀਡੀਆ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ, ਉਸ ਨੂੰ ਦੁ਼ਸ਼ਮਨ ਦਾ ਖੂਫ਼ੀਆ ਸਮਝਿਆ ਜਾਵੇਗਾ ਅਤੇ ਉਨ੍ਹਾਂ ਦੇ ਪੱਤਰਕਾਰ ਤੇ ਹੋਰਨਾਂ ਕਰਮਚਾਰੀ ਸੁਰੱਖਿਅਤ ਨਹੀਂ ਰਹਿਣਗੇ।

 

ਕਾਬੁਲ ਸਰਕਾਰ ਅਜਿਹੇ ਮੀਡੀਆ ਸੰਸਥਾਨਾਂ ਨੂੰ ਪੈਸੇ ਦਿੰਦੀ ਹੈ ਜਿਨਾਂ ਚ ਸਰਕਾਰ ਵਲੋਂ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸ਼ੱਕੀ ਗਤੀਵਿਧੀਆਂ ਦੇਖਦਾ ਹੈ ਤਾਂ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦੇਵੇ।

 

ਤਾਲੀਬਾਨ ਪਹਿਲਾਂ ਵੀ ਅਫ਼ਗਾਨ ਮੀਡੀਆ, ਰੇਡੀਓ ਅਤੇ ਟੀਵੀ ਸਟੇਸ਼ਨਾ ਨੂੰ ਨਿਸ਼ਾਨਾ ਬਣਾ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਸਰਕਾਰੀ ਭੁਗਤਾਨ ਵਾਲੇ ਐਲਾਨਾਂ ਵਰਗੇ ਇਕ ਖਾਸ ਮੁੱਦਿਆਂ ਨੂੰ ਲੈ ਕੇ ਧਮਕੀ ਦਿੱਤੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taliban threaten Afghan media say reporters to be targeted