ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮਾਮਲੇ 'ਤੇ ਭਾਰਤ-ਪਾਕਿਸਤਾਨ ਗੱਲ ਕਰਨ - ਪਾਕਿ ਪੀਐਮ ਇਮਰਾਨ ਖ਼ਾਨ

ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਸਮੇਤ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਇਮਰਾਨ ਨੇ ਫ਼ੌਜ ਮੁਖੀ ਨਾਲ ਸਿੱਧੂ ਦੇ ਗੱਲ ਲੱਗਣ ਵਾਲੇ ਵਿਵਾਦ ਤੇ ਵੀ ਸਿੱਧੂ ਦਾ ਪੱਖ ਲਿਆ।

 

 

ਇਮਰਾਨ ਨੇ ਟਵੀਟ ਕਰਕੇ ਕਿਹਾ ਕਿ ਇਸ ਉਪਮਹਾਂਦੀਪ ਚ ਗਰੀਬੀ ਦੂਰ ਕਰਨ ਅਤੇ ਲੋਕਾਂ ਦੇ ਸਫਲ ਜੀਵਨ ਦਾ ਸਭ ਤੋਂ ਚੰਗਾ ਢੰਗ ਗੱਲਬਾਤ ਦੁਆਰਾ ਵਿਵਾਦਾਂ ਦਾ ਹੱਲ ਕੱਢਦਾ ਅਤੇ ਵਪਾਰ ਸ਼ੁਰੂ ਕਰਨਾ ਹੈ।

 

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਜੋ ਲੋਕ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਸ਼ਾਂਤੀ ਦੇ ਵਿਰੋਧੀ ਹਨ ਕਿਉਂਕਿ ਬਿਨਾਂ ਸ਼ਾਂਤੀ ਦੇ ਲੋਕ ਤਰੱਕੀ ਨਹੀਂ ਕਰ ਸਕਦੇ। ਇਮਰਾਨ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਸਹੁੰਚੁੱਕ ਸਮਾਗਮ ਚ ਆਉਣ ਲਈ ਸਿੱਧੂ ਦਾ ਧੰਨਵਾਦ। ਉਹ ਸ਼ਾਂਤੀ ਦੇ ਦੂਤ ਹਨ ਤੇ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਅਤੇ ਆਪਣਾਪਣ ਦਿੱਤਾ।

 


ਦੱਸਣਯੋਗ ਹੈ ਕਿ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖਰਚਿਆਂ ਚ ਕਟੌਤੀ ਅਤੇ ਸਾਦਗੀ ਦੀ ਮਿਸਾਲ ਖੁੱਦ ਪੇਸ਼ ਕਰਨ ਮਗਰੋਂ ਆਪਣੇ ਮੰਤਰੀ ਮੰਡਲ ਚ ਸਾਥੀਆਂ ਨੂੰ ਵੀ ਇਸਨੂੰ ਅਮਲ ਚ ਲਿਆਉਣ ਲਈ ਉਤਸ਼ਾਹਤ ਕੀਤਾ ਹੈ। ਮੰਤਰੀ ਮੰਡਲ ਦੀ ਪਹਿਲੀ ਰਵਾਇਤੀ ਬੈਠਕ ਚ ਮੰਤਰੀਆਂ ਨੂੰ ਸਿਰਫ ਚਾਹ ਦਿੱਤੀ ਗਈ। ਨਾ ਕੋਈ ਬਿਸਕੁਟ ਤੇ ਨਾ ਕੋਈ ਹੋਰ ਕਿਸਮ ਦਾ ਨਾਸ਼ਤਾ। ਇਮਰਾਨ ਨੇ ਆਪਣੇ ਮੰਤਰੀਆਂ ਨੂੰ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ ਲਈ ਧੰਨਵਾਦ ਦਿੱਤਾ। ਇਮਰਾਨ ਨੇ ਕਿਹਾ ਕਿ ਉਹ ਖੁੱਦ 16 ਘੰਟੇ ਕੰਮ ਕਰਨਗੇ ਅਤੇ ਮੰਤਰੀ ਮੰਡਲ ਦੇ ਮੈਂਬਰਾਨ ਵੀ 14 ਘੰਟੇ ਕੰਮ ਕਰਨ। ਮੰਤਰੀ ਮੰਡਲ ਦੀ ਹਫਤਾਵਾਰੀ ਬੈਠਕ ਹਫਤੇ ਚ ਕਈ ਵਾਰ ਹੋਵੇ ਜਦਕਿ ਮੈਂ ਚਾਹੰੁਦਾ ਹਾਂ ਕਿ ਇਹ ਬੈਠਕ ਰੋਜ਼ਾਨਾ ਹੋਵੇ।ਇਮਰਾਨ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਛੁੱਟੀ ਲੈਣ ਦੀ ਆਗਿਆ ਨਹੀਂ ਦੇਣਗੇ ਅਤੇ ਈਦ ਉਲ ਜੁਹਾ ਦੀ ਛੁੱਟੀ ਦਾ ਵੀ ਐਲਾਨ ਨਹੀਂ ਕਰ ਰਹੇ ਹਨ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Talking with India and Pakistan on Kashmir issue - Pakistan PM Imran Khan