ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ : ਮਹਾਰਾਸ਼ਟਰ ਤੋਂ ਤਾਮਿਲਨਾਡੂ ਪੈਦਲ ਆ ਰਿਹਾ ਸੀ, ਰਸਤੇ 'ਚ ਹੋ ਗਈ ਮੌਤ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੂਰੇ ਦੇਸ਼ 'ਚ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ। ਇਸ ਲੌਕਡਾਊਨ ਦਾ ਸੱਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਦੋ ਟਾਈਮ ਦੀ ਰੋਟੀ ਲਈ ਹੁਣ ਇਹ ਮਜ਼ਦੂਰ ਸ਼ਹਿਰਾਂ ਤੋਂ ਪਲਾਇਨ ਕਰਨ ਨੂੰ ਮਜਬੂਰ ਹੋ ਰਹੇ ਹਨ।
 

ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਹੁਤ ਸਾਰੇ ਲੋਕਾ ਹੁਣ ਵੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੇ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਤ ਇਹ ਹਨ ਕਿ ਕਈ ਲੋਕਾਂ ਲਈ ਇਹ ਸਫ਼ਰ ਮੌਤ ਦਾ ਕਾਰਨ ਬਣਨ ਲੱਗਾ ਹੈ। ਅਜਿਹੀ ਹੀ ਇੱਕ ਘਟਨਾ ਤਾਮਿਲਨਾਡੂ 'ਚ ਵੀ ਵੇਖਣ ਨੂੰ ਮਿਲੀ, ਜਿੱਥੇ ਤਿੰਨ ਦਿਨ ਪਹਿਲਾਂ ਇੱਕ 23 ਸਾਲਾ ਮਜ਼ਦੂਰ, ਜੋ ਕਿ ਮਹਾਰਾਸ਼ਟਰ ਦੇ ਨਾਗਪੁਰ ਤੋਂ ਤਾਮਿਲਨਾਡੂ ਦੇ ਨਾਮੱਕਲ ਲਈ ਰਵਾਨਾ ਹੋਇਆ ਸੀ, ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।
 

ਤਾਮਿਲਨਾਡੂ ਦੇ ਨਾਮੱਕਲ ਦਾ ਵਸਨੀਕ ਲੋਗੇਸ਼ ਬਾਲਾਸੁਬਰਾਮਣਿਅਮ ਲਗਭਗ 500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬੁੱਧਵਾਰ ਨੂੰ ਤੇਲੰਗਾਨਾ ਦੇ ਸਿਕੰਦਰਬਾਦ ਪਹੁੰਚਿਆ ਸੀ। ਕਿਹਾ ਜਾਂਦਾ ਹੈ ਕਿ ਲੋਗੇਸ਼ ਇੱਥੇ ਇਕ ਸ਼ੈਲਟਰ ਹੋਮ 'ਚ ਬੈਠਾ ਸੀ ਅਤੇ ਉਸੇ ਸਮੇਂ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਲੋਗੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗਾਂਧੀ ਹਸਪਤਾਲ ਭੇਜ ਦਿੱਤਾ ਗਿਆ ਹੈ।
 

ਲੋਗੋਸ਼ ਨਾਲ ਪੈਦਲ ਸਫ਼ਰ ਕਰ ਰਹੇ ਦਿਨੇਸ਼ ਨੇ ਦੱਸਿਆ ਕਿ ਅਸੀਂ 26 ਲੋਕ ਬਹੁਤ ਥੱਕੇ ਹੋਏ ਸੀ। ਸਾਡੇ ਪੈਰਾਂ 'ਚ ਜਾਨ ਨਹੀਂ ਬਚੀ, ਪਰ ਅਸੀਂ ਸਾਰੇ ਆਪਣੇ ਘਰ ਜਾਣਾ ਚਾਹੁੰਦੇ ਸੀ। ਜਦੋਂ ਅਸੀਂ ਸਫ਼ਰ ਦੌਰਾਨ ਥੱਕ ਜਾਂਦੇ ਤਾਂ ਆਰਾਮ ਕਰ ਲੈਂਦੇ। ਟਰੱਕ ਡਰਾਈਵਰਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਅਤੇ ਸਾਨੂੰ ਕੁਝ ਦੂਰ ਤਕ ਲਿਫ਼ਟ ਦਿੱਤੀ। ਜਦੋਂ ਅਸੀਂ ਇੱਥੇ ਆਏ ਤਾਂ ਸੋਚਿਆ ਕਿ ਇੱਥੇ ਕੁਝ ਦੇਰ ਆਰਾਮ ਕੀਤਾ ਜਾਵੇ। ਲੋਕੇਸ਼ ਇੱਕ ਥਾਂ ਬੈਠਾ ਸੀ ਅਤੇ ਅਚਾਨਕ ਡਿੱਗ ਪਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਲੋਕੇਸ਼ ਦੇ ਘਰ ਭੇਜ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tamil Nadu youth travelling home by foot from Nagpur dies in Telangana