ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਜਾਨੀਆ 'ਚ ਭਾਜੜ ਪੈਣ ਕਾਰਨ 20 ਲੋਕਾਂ ਦੀ ਮੌਤ

ਤੰਜਾਨੀਆ ਦੀ ਇੱਕ ਚਰਚ 'ਚ ਭਾਜੜ ਪੈਣ ਕਾਰਨ 20 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇੱਥੇ ਕਲਿਮੰਜਾਰੋ ਪਹਾੜ ਦੀ ਢਲਾਨ 'ਤੇ ਸਥਿਤ ਮੋਸ਼ੀ ਨਾਂ ਦੇ ਸ਼ਹਿਰ ਦੇ ਨੇੜੇ ਸਥਿਤ ਸਟੇਡੀਅਮ 'ਚ ਸੈਂਕੜੇ ਲੋਕ ਇਕੱਤਰ ਸਨ। ਇਸ ਦੌਰਾਨ 'ਪਵਿੱਤਰ ਤੇਲ' ਨੂੰ ਹਾਸਿਲ ਕਰਨ ਲਈ ਲੋਕਾਂ 'ਚ ਧੱਕਾਮੁੱਕੀ ਹੋ ਗਈ, ਜਿਸ ਕਾਰਨ ਭਾਜੜ ਪੈ ਗਈ।

 

 

ਨਿਊਜ਼ ਏਜੰਸੀ ਰਾਇਟਰਸ ਮੁਤਾਬਿਕ ਮੋਸੀ ਜ਼ਿਲ੍ਹਾ ਕਮਿਸ਼ਨਰ ਕਿੱਪੀ ਵਾਰਿਓਬਾ ਨੇ ਦੱਸਿਆ ਕਿ ਘਟਨਾ 'ਚ 20 ਲੋਕ ਮਾਰੇ ਗਏ ਅਤੇ 16 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਲੋਕਾਂ 'ਚ 5 ਬੱਚੇ ਵੀ ਸ਼ਾਮਿਲ ਹਨ। ਵਾਰੀਓਬਾ ਨੇ ਕਿਹਾ, "ਪਵਿੱਤਰ ਤੇਲ ਲੈਣ ਜਾ ਰਹੇ ਲੋਕਾਂ ਨੇ ਜਦੋਂ ਹਫੜਾ-ਦਫੜੀ ਕੀਤੀ ਤਾਂ ਭਾਜੜ ਪੈ ਗਈ।" ਅਧਿਕਾਰੀਆਂ ਦਾ ਮੰਨਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Tanzania 20 people have been killed at an open air prayer ceremony in Moshi