ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ 'ਚ ਨਵੇਂ ਭਾਰਤੀ ਸਫੀਰ

ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਨਵਾਂ ਸਫੀਰ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਉਹ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ਹਨ। ਤਰਨਜੀਤ ਸਿੰਘ ਸੰਧੂ ਅਮਰੀਕਾ 'ਚ ਹਰਸ਼ਵਰਧਨ ਸਿੰਗਲਾ ਦੀ ਥਾਂ ਲੈਣਗੇ। ਦੱਸ ਦੇਈਏ ਕਿ ਹਰਸ਼ਵਰਧਨ ਸਿੰਗਲਾ ਨੂੰ ਭਾਰਤ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।
 

 

ਜ਼ਿਕਰਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਸ੍ਰੀਲੰਕਾ 'ਚ ਆਪਣੀ ਤਾਇਨਾਤੀ ਤੋਂ ਪਹਿਲਾਂ ਵਾਸ਼ਿੰਗਟਨ ਵਿੱਚ ਭਾਰਤੀ ਸਫਾਰਤਖਾਨੇ ਵਿੱਚ ਮਿਸ਼ਨ ਦੇ ਉਪ ਮੁਖੀ ਵੀ ਰਹੇ ਸਨ। ਉਹ ਸਤੰਬਰ 2011 ਤੋਂ ਜੁਲਾਈ 2013 ਤੱਕ ਫ੍ਰੈਂਕਫਰਟ 'ਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।
 

ਤਰਨਜੀਤ ਸਿੰਘ ਸੰਧੂ ਵਿਦੇਸ਼ ਮੰਤਰਾਲਾ 'ਚ ਮਾਰਚ 2009 ਤੋਂ ਅਗਸਤ 2011 ਤੱਕ ਸੰਯੁਕਤ ਸਕੱਤਰ (ਸੰਯੁਕਤ ਰਾਸ਼ਟਰ) ਅਤੇ ਬਾਅਦ ਵਿੱਚ ਮਨੁੱਖੀ ਸਰੋਤ ਵਿਭਾਗ ਵਿੱਚ ਸੰਯੁਕਤ ਸਕੱਤਰ (ਪ੍ਰਸ਼ਾਸਨ) ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਜੁਲਾਈ 2005 ਤੋਂ ਫਰਵਰੀ 2009 ਤੱਕ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ 'ਚ ਕੰਮ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taranjit Singh Sandhu likely to be India next US envoy