ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ-ਇਮਰਾਨ ਦੀ ਚੰਗੀ ਬਿਆਨਬਾਜ਼ੀ ਤੋਂ ਚੀਨ ਨੂੰ ਆ ਰਿਹੈ ਸੁਆਦ

ਚੀਨ ਨੇ ਅੱਜ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਖ਼ੂਬਸੂਰਤ ਬਣਾਉਣ ਲਈ ਇੱਕ ਉਸਾਰੂ ਭੂਮਿਕਾ ਨਿਭਾਉਣ ਦਾ ਇਛੁੱਕ ਹੈ। ਚੀਨ ਨੇ ਦੋਪਾਸੜ ਸਬੰਧਾਂ ਨੂੰ ਬੇਹਤਰ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦੀ ਸਕਾਰਾਤਮਕ ਟਿੱਪਣੀਆਂ ਦਾ ਵੀ ਸੁਆਗਤ ਕੀਤਾ ਹੈ।

 

ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਚ ਸੁਧਾਰ ਖੇਤਰੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਚ ਪਾਕਿਸਤਾਨ ਅਤੇ ਭਾਰਤ, ਦੋਨਾਂ ਹੀ ਮਹੱਤਵਪੂਰਨ ਦੇਸ਼ ਹਨ। ਦੋਨੇ ਦੇਸ਼ਾਂ ਦੇ ਇੱਕ ਸਾਂਝੇ ਗੁਆਂਢੀ ਹੋਣ ਨਾਤੇ ਚੀਨ ਦੋਨਾਂ ਪੱਖਾਂ ਦੁਆਰਾ ਗੱਲਬਾਤ ਦੇ ਮਾਧਿਆਮ ਨਾਲ ਰਵਾਇਤੀ ਵਿਸ਼ਵਾਸ ਵਧਾਉਣ ਅਤੇ ਆਪਣੇ ਮਤਭੇਦਾਂ ਨੂੰ ਸਹੀ ਢੰਗ ਨਾਲ ਦੂਰ ਕਰਨ ਦਾ ਦਲੇਰੀ ਨਾਲ ਸਮਰਥਨ ਕਰਦਾ ਹੈ।

 

ਫਿਲਹਾਲ ਭਾਰਤ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਦੋਪਾਸੜ ਗੱਲਬਾਤ ਕਰਨ ਲਈ ਤਿਆਰ ਹੈ, ਜਿਸ ਵਿਚ ਚੀਨ ਸਮੇਤ ਕਿਸੇ ਵੀ ਦੇਸ਼ ਦੀ ਕੋਈ ਵੀ ਦਖਲਅੰਦਾਜੀ ਨਹੀਂ ਚਾਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taste of Modi-Imrans good statement came to China