ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲਗੂ ਫਿ਼ਲਮ-ਨਿਰਮਾਤਾ ਅਮਰੀਕਾ `ਚ ਭਾਰਤੀ ਕੁੜੀਆਂ ਤੋਂ ਕਰਵਾਉਂਦਾ ਸੀ ਧੰਦਾ

Telugu Film Producer Arrested in USA

ਸਿ਼ਕਾਗੋ (ਇਲੀਨੋਇ, ਅਮਰੀਕਾ): ਇੱਕ ਤੇਲਗੂ ਵਪਾਰੀ ਤੋਂ ਫਿ਼ਲਮ ਨਿਰਮਾਤਾ ਬਣੇ ਮੋਦੂਗੁਮੁਦੀ ਕਿਸ਼ਨ (34) ਅਤੇ ਉਸ ਦੀ ਪਤਨੀ ਚੰਦੰਰਾ (31) ਨੂੰ ਸਿ਼ਕਾਗੋ `ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ `ਤੇ ਫਿ਼ਲਮ ਅਦਾਕਾਰਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ  ਹਨ। ਪੁਲਿਸ ਨੇ ਜਿ਼ਲ੍ਹਾ ਅਦਾਲਤ ਵਿਚ 42 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ।
ਰਿਪੋਰਟ ਅਨੁਸਾਰ ਅਮਰੀਕਾ `ਚ ਉਨ੍ਹਾਂ ਅਸਥਾਈ ਵੀਜਿ਼ਆਂ `ਤੇ ਪੰਜ ਫਿ਼ਲਮ ਐਕਟ੍ਰੈਸਾਂ ਨੂੰ ਸਿ਼ਕਾਗੋ ਦੇ ਬੈਲਮੈਂਟ ਇਲਾਕੇ ਵਿੱਚ ਸੱਦਿਆ ਸੀ। ਉਹ ਭਾਰਤ ਤੋਂ ਫਿ਼ਲਮ ਅਦਾਕਾਰਾ ਬਣਨ ਦੀਆਂ ਚਾਹਵਾਨ ਔਰਤਾਂ ਨੂੰ ਅਮਰੀਕਾ ਸੱਦ ਲੈਂਦੇ ਸਨ ਅਤੇ ਫਿਰ ਇੱਥੇ ਉਨ੍ਹਾਂ ਤੋਂ ਕਥਿਤ ਤੌਰ `ਤੇ ਵੇਸਵਾਪੁਣਾ ਕਰਵਾਉਂਦੇ ਸਨ। ਉਹ ਆਪਣੇ ਗਾਹਕਾਂ ਤੋਂ ਇਕ ਵਾਰ ਸੈਕਸ ਕਰਨ ਦੇ 3,000 ਡਾਲਰ ਵਸੂਲ ਕਰਦੇ ਸਨ।
ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਐੱਨਆਰਆਈ ਵਪਾਰੀ ਕ੍ਰਿਸ਼ਨ ਟੌਲੀਵੁੱਡ ਦਾ ਚੋਟੀ ਦਾ ਫਿ਼ਲਮ ਨਿਰਮਾਤਾ ਬਣ ਗਿਆ ਸੀ ਤੇ ਉਸ ਨੇ ਹੋਰਨਾਂ ਨਿਰਮਾਤਾਵਾਂ ਨਾਲ ਮਿਲ ਕੇ ਬਹੁਤ ਸਾਰੀਆਂ ਹਿੱਟ ਫਿ਼ਲਮਾਂ ਦਿੱਤੀਆਂ ਸਨ। ਕਿਸ਼ਨ ਦੀ ਪਤਨੀ ਚੰਦਰਾ ਹਰੇਕ ਕੁੜੀ ਦਾ ਹਿਸਾਬ-ਕਿਤਾਬ ਰੱਖਦੀ ਸੀ। ਪੁਲਿਸ ਨੂੰ ਚੰਦਰਾ ਦੇ ਫ਼ੋਨ `ਚੋਂ ਦਰਜਨਾਂ ਟੈਕਸਟ-ਸੁਨੇਹੇ ਮਿਲੇ ਹਨ। ਪੁਲਿਸ ਨੇ ਕੁਝ ਮਹੀਨੇ ਪਹਿਲਾਂ ਇੱਕ ਮਾਮਲਾ ਦਰਜ ਕੀਤਾ ਸੀ ਤੇ ਤਦ ਤੋਂ ਇਹ ਭਾਰਤੀ ਜੋੜੀ ਫ਼ਰਾਰ ਸੀ। ਬੀਤੇ ਅਪ੍ਰੈਲ ਮਹੀਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਕੂਲ `ਚ ਪੜ੍ਹਦੇ ਉਨ੍ਹਾਂ ਦੇ ਦੋ ਬੱਚੇ ਇਸ ਵੇਲੇ ਵਰਜੀਨੀਆ ਦੇ ਬਾਲ ਕਲਿਆਣ ਅਧਿਕਾਰੀਆਂ ਕੋਲ ਹਨ।   

ਤਸਵੀਰ: ‘ਸਿ਼ਕਾਗੋ ਟ੍ਰਿਬਿਊਨ` ਤੋਂ ਧੰਨਵਾਦ ਸਹਿਤ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telugu film producer arrested in US for running sex racket by exploiting actresses