ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਂਗਕਾਂਗ : ਪ੍ਰਦਰਸ਼ਨਾਂ ਦੇ 6 ਮਹੀਨੇ ਪੂਰੇ ਹੋਣ 'ਤੇ ਵਿਸ਼ਾਲ ਰੈਲੀ ਕੱਢੀ

ਹਾਂਗਕਾਂਗ 'ਚ ਆਜ਼ਾਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਈ ਚੀਨ ਵਿਰੋਧੀ ਅੰਦੋਲਨ ਦੇ 6 ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਐਤਵਾਰ ਸ਼ਾਮ 10 ਹਜ਼ਾਰ ਤੋਂ ਵੱਧ ਲੋਕ ਸੜਕਾਂ 'ਤੇ ਉੱਤਰੇ ਅਤੇ ਵਿਸ਼ਾਲ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਨਾਹਰੇ ਲਗਾਏ ਅਤੇ ਆਜ਼ਾਦੀ ਦੀ ਮੰਗ ਕੀਤੀ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਸਰਕਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
 

ਪੁਲਿਸ ਨੇ ਸਿਵਲ ਹਿਊਮਨ ਰਾਈਟਸ ਫ਼ਰੰਟ ਦੇ ਬੈਨਰ ਤਹਿਤ ਆਯੋਜਿਤ ਇਸ ਵਿਰੋਧ ਰੈਲੀ ਨੂੰ ਮਨਜੂਰੀ ਦਿੱਤੀ ਸੀ। ਇਸ ਵਿਰੋਧ ਰੈਲੀ ਤੋਂ ਠੀਕ ਪਹਿਲਾਂ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਕੋਲੋਂ ਪਿਸਤੌਲ, 105 ਜ਼ਿੰਦਾ ਕਾਰਤੂਸ, ਚਾਕੂ ਅਤੇ ਦੂਜੇ ਹਥਿਆਰ ਬਰਾਮਦ ਕੀਤੇ ਸਨ। 


 

ਐਤਵਾਰ ਨੂੰ ਆਯੋਜਿਤ ਰੈਲੀ 'ਚ 10 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਹੋ। ਇਸ 'ਚ ਔਰਤਾਂ, ਬੱਚੇ ਅਤੇ ਬਜੁ਼ਰਗ ਵੀ ਸ਼ਾਮਲ ਹੋਏ। ਲੋਕਾਂ ਦੇ ਹੱਥਾਂ 'ਚ ਚੀਨ ਵਿਰੋਧੀ ਪੋਸਟਰ ਅਤੇ ਬੈਨਰ ਸਨ। ਉਹ ਚੀਨ ਅਤੇ ਹਾਂਗਕਾਂਗ ਪ੍ਰਸ਼ਾਸਨ ਵਿਰੁੱਧ ਨਾਹਰੇ ਲਗਾ ਰਹੇ ਸਨ।
 

ਜ਼ਿਕਰਯੋਗ ਹੈ ਕਿ ਹਾਂਗਕਾਂਗ ਚੀਨ ਦਾ ਅਰਧ ਮਲਕੀਅਤ ਵਾਲਾ ਇਲਾਕਾ ਹੈ, ਜਿਸ ਨੂੰ ਬ੍ਰਿਟੇਨ ਨੇ 1997 ਵਿਚ 100 ਸਾਲ ਦੀ ਲੀਜ਼ ਪੂਰੀ ਹੋਣ ਤੋਂ ਬਾਅਦ ਚੀਨ ਨੂੰ ਸੌਂਪਿਆ ਸੀ ਪਰ ਬੀਜਿੰਗ ਵਲੋਂ ਤਾਨਾਸ਼ਾਹ ਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਦੇ ਵਿਰੁੱਧ ਹੋ ਰਹੇ ਪ੍ਰਦਰਸ਼ਨ ਲਗਾਤਾਰ ਹਿੰਸਕ ਹੁੰਦੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਲੋਕਤੰਤਰ ਅਧਿਕਾਰਾਂ ਨੂੰ ਕਾਇਮ ਰੱਖਣ ਦੇ ਨਾਲ ਪ੍ਰਦਰਸ਼ਨ ਦੌਰਾਨ ਕੀਤੀ ਗਈ ਪੁਲਿਸ ਤਸ਼ੱਦਦ ਦੀ ਨਿਰਪੱਖ ਜਾਂਚ, ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਆਮ ਮੁਆਫੀ ਤੇ ਸੁਤੰਤਰ ਚੋਣ ਦੀ ਮੰਗ ਕਰ ਰਹੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tens of thousands of protesters marched in the largest anti-government rally in months