ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਨਾਲ ਤਣਾਅ: ਅਮਰੀਕਾ ਵੱਲੋਂ ਮੱਧ ਏਸ਼ੀਆ ’ਚ F-22 ਜੰਗੀ ਹਵਾਈ ਜਹਾਜ਼ ਤਾਇਨਾਤ

ਈਰਾਨ ਨਾਲ ਤਣਾਅ: ਅਮਰੀਕਾ ਵੱਲੋਂ ਮੱਧ ਏਸ਼ੀਆ ’ਚ F-22 ਜੰਗੀ ਹਵਾਈ ਜਹਾਜ਼ ਤਾਇਨਾਤ

ਅਮਰੀਕਾ ਤੇ ਈਰਾਨ ਵਿਚਾਲੇ ਰੋਜ਼ਾਨਾ ਵਧਦੇ ਜਾ ਰਹੇ ਤਣਾਅ ਦੌਰਾਨ ਅਮਰੀਕਾ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਅਜਿਹੇ ਜੰਗੀ ਹਵਾਈ ਜਹਾਜ਼ ਐੱਫ਼–22 ਤਾਇਨਾਤ ਕਰ ਦਿੱਤੇ ਹਨ, ਜਿਹੜੇ ਰਾਡਾਰ ਦੀ ਪਕੜ ਵਿੱਚ ਵੀ ਨਹੀਂ ਆਉਂਦੇ।

 

 

ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਇਸ ਕਦਮ ਪਿਛਲਾ ਕਾਰਨ ਇਹ ਹੈ ਕਿ ਈਰਾਨ ਦੋਬਾਰਾ ਉਸ ਦੇ ਡ੍ਰੋਨ ਨੁੰ ਮਾਰ ਸੁੱਟਣ ਵਿੱਚ ਕਾਮਯਾਬ ਨਾ ਹੋਵੇ; ਜਿਵੇਂ ਉਸ ਨੇ ਪਿਛਲੇ ਹਫ਼ਤੇ ਕੀਤਾ ਸੀ।

 

 

ਅਮਰੀਕੀ ਹਵਾਈ ਫ਼ੌਜ ਦੀ ਮੱਧ–ਫ਼ੌਜੀ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ F–22 ਰੈਪਟਰ ਸਟੈਲਥ ਹਵਾਈ ਜਹਾਜ਼ ਹਿਤਾਂ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਹਨ।

 

 

ਸਟੈਲਥ ਹਵਾਈ ਜਹਾਜ਼ ਰਾਡਾਰ ਦੀ ਪਕੜ ਵਿੱਚ ਨਹੀਂ ਆਉਂਦੇ। ਕਿੰਨੇ ਹਵਾਈ ਜਹਾਜ਼ ਕਤਰ ਭੇਜੇ ਗਏ ਹਨ; ਇਸ ਸਬੰਧੀ ਇੱਕ ਤਸਵੀਰ ਵਿੱਚ ਕਤਰ ਦੇ ਅਲ ਅਦੀਦ ਹਵਾਈ ਅੱਡੇ ਉੱਤੇ ਪੰਜ ਹਵਾਈ ਜਹਾਜ਼ ਉਡਾਣ ਭਰਦੇ ਦਿਸਦੇ ਹਨ।

 

 

ਈਰਾਨ ਨਾਲ 2015 ’ਚ ਹੋਏ ਪ੍ਰਮਾਣੂ ਸਮਝੌਤੇ ’ਚੋਂ ਅਮਰੀਕਾ ਦੇ ਬਾਹਰ ਨਿੱਕਲਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੋ ਗਿਆ ਹੈ। ਅਮਰੀਕਾ ਨੇ ਈਰਾਨ ਉੱਤੇ ਦੋਬਾਰਾ ਪਾਬੰਦੀਆਂ ਲਾ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tension with IranUS deploys F-22 combat aircrafts in Middle East