ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਨੂੰ ਇਸਲਾਮ ਨਾਲ ਜੋੜਿਆ ਜਾ ਰਿਹੈ: ਇਮਰਾਨ ਖ਼ਾਨ

ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਇਮਰਾਮ ਖ਼ਾਨ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰ ਕੀਤਾ। ਇਮਰਾਨ ਖ਼ਾਨ ਨੇ ਕਿਹਾ ਕਿ ਅੱਤਵਾਦ ਨੂੰ ਪੂਰੀ ਦੁਨੀਆਂ 'ਚ ਇਸਲਾਮ ਨਾਲ ਜੋੜਿਆ ਜਾ ਰਿਹਾ ਹੈ। 

 

ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ 9/11 ਤੋਂ ਬਾਅਦ ਇਸਲਾਮ ਦੀ ਤੁਲਨਾ ਅੱਤਵਾਦ ਨਾਲ ਇਸ ਲਈ ਕੀਤੀ ਗਈ ਕਿਉਂਕਿ ਇਹ ਆਤਮਘਾਤੀ ਹਮਲਾ ਸੀ। ਲੋਕਾਂ ਨੇ ਸੋਚਿਆ ਕਿ ਇਹ ਕੌਮ ਇਸ ਲਈ ਫਿਦਾਇਨ ਹਮਲੇ ਕਰਦੀ ਹੈ ਕਿ ਕਿਉਂਕਿ ਉਸ ਨੂੰ ਜੰਨਤ ਮਿਲਦੀ ਹੈ। ਹਿੰਦੂ ਧਰਮ ਨੂੰ ਕੋਈ ਆਰੋਪ ਨਹੀਂ ਲਗਾਉਂਦਾ ਹੈ। 

 

ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਪ੍ਰਭਾਵਤ ਦੁਨੀਆਂ ਦੇ 10 ਦੇਸ਼ਾਂ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ ਪਰ ਦੁਨੀਆਂ ਦੇ ਮੋਹਤਬਰ ਆਗੂਆਂ ਨੇ ਵੀ ਇਸ ਵਿੱਚ ਗੰਭੀਰਤਾ ਨਹੀਂ ਦਿਖਾਈ। 
ਉਨ੍ਹਾਂ ਕਿਹਾ ਕਿ ਅਮੀਰ ਦੇਸ਼ਾਂ ਨੂੰ ਗ਼ਰੀਬ ਦੇਸ਼ਾਂ ਦੀ ਮਦਦ ਕਰਨੀ ਚਾਹੀਦੀ ਹੈ। 

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਪੀਣ ਲਈ ਪਾਣੀ ਨਹੀਂ ਹੈ। ਅਸੀਂ ਆਪਣੀਆਂ ਨਦੀਆਂ ਉੱਤੇ ਨਿਰਭਰ ਹਾਂ ਅਤੇ ਸਾਡਾ 80 ਫੀਸਦੀ ਪਾਣੀ ਗਲੇਸ਼ੀਅਰਾਂ ਤੋਂ ਆਉਂਦਾ ਹੈ। ਹਿਮਾਲਿਆ, ਕਾਰਾਕੋਰਮ ਅਤੇ ਹਿੰਦੂ ਕੁਸ਼ ਵਿੱਚ ਵੀ ਗਲੇਸ਼ੀਅਰ ਭਾਰਚ ਵਿੱਚ ਹਨ। ਇਹ ਗਲੇਸ਼ੀਅਰ ਪਿਘਲ ਰਹੇ ਹਨ। ਜੇਕਰ ਇਹ ਨਹੀਂ ਰੁਕਿਆ ਤਾਂ ਮਾਨਵਤਾ ਬਹੁਤ ਵੱਡੀ ਤ੍ਰਾਸ਼ਦੀ ਦਾ ਸਾਹਮਣਾ ਕਰੇਗੀ। 

 

ਹਿਜਾਬ ਪਹਿਨਣ ਵਾਲੀਆਂ ਮੁਸਲਿਮ ਔਰਤਾਂ ਮੁੱਦਾ ਬਣ ਗਈਆਂ ਹਨ। ਹਿਜਾਬ ਨੂੰ ਕਿਸੇ ਤਰ੍ਹਾਂ ਦਾ ਹਥਿਆਰ ਸਮਝਿਆ ਜਾਂਦਾ ਹੈ। ਇਹ ਕਿਵੇ ਹੋ ਰਿਹਾ ਹੈ, ਸਿਰਫ ਇਸਲਾਮਫੋਬੀਆ ਕਾਰਨ ਹੀ ਇਸ ਤਰ੍ਹਾਂ ਹੋ ਰਿਹਾ ਹੈ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Terrorism is being linked to Islam all over the world: Imran Khan