ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਸਤਾਨ `ਚ ਵੱਖ ਵੱਖ ਥਾਵਾਂ `ਤੇ ਅੱਤਵਾਦੀ ਹਮਲੇ, 60 ਮੌਤਾਂ

ਅਫਗਾਨਸਤਾਨ `ਚ ਵੱਖ ਵੱਖ ਥਾਵਾਂ `ਤੇ ਅੱਤਵਾਦੀ ਹਮਲੇ, 60 ਮੌਤਾਂ

ਅਫਗਾਨਸਿਤਾਨ `ਚ ਤਾਲੀਬਾਨ ਅੱਤਵਾਦੀਆਂ ਨੇ ਦੇਸ਼ ਦੇ ਉਤਰੀ ਹਿੱਸਿਆਂ `ਚ ਅਲੱਗ-ਅਲੱਗ ਹਮਲੇ ਕਰਕੇ ਅਫਗਾਨ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ, ਜਿਸ `ਚ ਕਰੀਬ 60 ਦੀ ਮੌਤ ਹੋ ਗਈ। ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ 17 ਸਾਲ ਤੋਂ ਜਾਰੀ ਹਿੰਸਾ ਨੂੰ ਖਤਮ ਕਰਨ ਲਈ ਤਾਲੀਬਾਨ ਦੇ ਨਾਲ ਸ਼ਾਂਤੀ ਗੱਲਬਾਤ ਦੇ ਯਤਨ ਜਾਰੀ ਹਨ। ਯੁੱਧ ਗ੍ਰਾਸਤ ਦੇਸ਼ `ਚ ਪਿੱਛਲੇ ਕੁਝ ਹਫਤਿਆਂ `ਚ ਹੋਈ ਹਿੰਸਾ ਦੇ ਬਾਅਦ ਰਾਤਭਰ ਚਾਰ ਸੂਬਿਆਂ `ਚ ਹੋਈ ਭਾਰੀ ਗੋਲੀਬਾਰੀ `ਚ ਸੈਕੜੇ ਨਾਗਰਿਕ, ਪੁਲਿਸ ਕਰਮੀ ਅਤੇ ਸੈਨਿਕ ਮਾਰੇ ਗਏ।

 

ਖੇਤਰ ਦੇ ਪੁਲਿਸ ਪ੍ਰਮੁੱਖ ਅਬਦੁਲ ਕਾਯਾਮ ਬਾਕਿਜਾਯ ਨੇ ਕਿਹਾ ਕਿ ਸਰ ਏ ਪੋਲ ਸਥਿਤ ਸੈਨਾ ਕੈਂਪ `ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨੀ ਅੱਤਵਾਦੀ ਸੂਬਾ ਰਾਜਧਾਨੀਆਂ ਨੂੰ ਧਮਕਾ ਰਹੇ ਹਨ। ਜੇਕਰ ਮਦਦ ਨਾ ਪਹੁੰਚੀ ਤਾਂ ਸਥਿਤੀ ਹੋਰ ਜਿ਼ਆਦਾ ਖਰਾਬ ਹੋ ਸਕਦੀ ਹੈ। ਸੂਬਾ ਗਵਰਨਰ ਜਾਹਿਰ ਵਾਹਦਤ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਰ ਏ ਪੋਲ ਦੇ ਨਜ਼ਦੀਕ ਸਯਾਦ ਜਿ਼ਲ੍ਹੇ `ਚ ਸੁਰੱਖਿਆ ਨਾਕੇ `ਤੇ ਕਬਜ਼ਾ ਕਰਕੇ ਅੱਤਵਾਦੀਆਂ ਨੇ ਸੁਰੱਖਿਆ ਬਲ ਦੇ ਘੱਟੋਂ ਘੱਟ 17 ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਹਵਾਈ ਮਦਦ ਬੁਲਾਈ ਗਈ ਹੈ। ਕਰੀਬ 39 ਤਾਲੀਬਾਨੀ ਅੱਤਵਾਦੀ ਮਾਰੇ ਗਏ ਹਨ ਅਤੇ ਹੋਰ 14 ਜ਼ਖਮੀ ਹੋਏ ਹਨ।

 

ਵਾਹਦਤ ਨੇ ਕਿਹਾ ਕਿ ਸ਼ਹਿਰ `ਚ ਗੋਲੀਬਾਰੀ ਜਾਰੀ ਹੈ। ਕੇਂਦਰ ਸਰਕਾਰ ਹੋਰ ਮਦਦ ਛੇਤੀ ਉਥੇ ਭੇਜੇਗੀ। ਦਸ਼ਤ ਏ ਆਰਚੀ ਦੇ ਜਿ਼ਲ੍ਹਾ ਪ੍ਰਮੁੱਖ ਨਸਰੂਦੀਨ ਸਾਦੀ ਨੇ ਦੱਸਿਆ ਕਿ ਉਤਰੀ ਅਫਗਾਨਿਸਤਾਨ `ਚ ਤਾਲੀਬਾਨ ਦੀ ਵਿਸਿ਼ਸਟ ਰੇਡ ਇਕਾਈ ਨੇ ਕੁੰਦੁਜ਼ `ਚ ਕਈ ਪੁਲਿਸ ਚੌਕੀਆਂ `ਤੇ ਹਮਲੇ ਕੀਤੇ, ਜਿਸ `ਚ ਘੱਟੋ ਘੱਟ 19 ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਜ਼ਖਮੀ ਹੋਏ ਹਨ। ਉਤਰੀ ਅਫਗਾਨਿਸਤਾਨ ਪੁਲਿਸ ਦੇ ਬੁਲਾਰੇ ਸਰਵਰ ਹੁਸੈਨੀ ਨੇ ਦੱਸਿਆ ਕਿ ਸਮੰਗਾਨ ਪ੍ਰਾਂਤ ਦੇ ਦਾਰਾ ਏ ਸੁਫ `ਚ ਅੱਤਵਾਦੀਆਂ ਨੇ ਦੋ ਪੁਲਿਸ ਚੌਕੀਆਂ `ਤੇ ਹਮਲਾ ਕੀਤਾ, ਜਿਸ `ਚ 14 ਅਧਿਕਾਰੀ ਮਾਰੇ ਗਏ।

 

ਪ੍ਰਾਂਤ ਡਿਪਟੀ ਪੁਲਿਸ ਪ੍ਰਮੁੱਖ ਅਬਦੁਲ ਹਫੀਜ ਖਾਸ਼ੀ ਨੇ ਏਐਫਪੀ ਨੂੰ ਦੱਸਿਆ ਕਿ ਜੋਜਜਾਨ ਪ੍ਰਾਂਤ `ਚ ਸੈਕੜੇ ਤਾਲੀਬਾਨੀ ਅੱਤਵਾਦੀਆਂ ਨੇ ਤੁਰਕ ਮੇਨਿਸਤਾਨ ਦੇ ਕੋਲ ਖੋਮਾਬ ਜਿ਼ਲ੍ਹਾ ਕੇਂਦਰ `ਤੇ ਹਮਲਾ ਕਰ ਦਿੱਤਾ, ਸੁਰੱਖਿਆ ਬਲ ਦੇ ਅੱਠ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਅਤੇ ਸਰਕਾਰੀ ਮੁੱਖ ਦਫ਼ਤਰ `ਤੇ ਕਬਜ਼ਾ ਕਰ ਲਿਆ। ਇਹ ਹਿੰਸਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਫਗਾਨ ਅਤੇ ਅੰਤਰਰਾਸ਼ਟਰੀ ਤਾਕਤਾਂ ਤਾਲੀਬਾਨ ਦੇ ਨਾਲ ਸ਼ਾਂਤੀ ਗੱਲਬਾਤ ਦੇ ਯਤਨ ਕਰ ਰਹੀਆਂ ਹਨ, ਜੋ ਸਾਲ 2001 `ਚ ਅਮਰੀਕੀ ਅਗਵਾਈ ਵਾਲੇ ਬਲਾਂ ਦੀਆਂ ਤਾਕਤਾਂ ਨਾਲ ਰੁਕ ਗਈ ਸੀ। ਅਮਰਿਕੀ ਅਧਿਕਾਰੀਆਂ ਨੇ ਜੁਲਾਈ `ਚ ਤਾਲਿਬਾਨੀ ਪ੍ਰਤੀਨਿਧੀਆਂ ਨਾਲ ਕਤਰ `ਚ ਮੁਲਾਕਾਤ ਕੀਤੀ ਸੀ। ਦੋਵਾਂ ਦੇ ਦਸ ਮਹੀਨੇ ਬਾਅਦ ਫਿਰ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਾਂਤੀ ਦੀ ਉਮੀਦਾਂ ਵਧ ਰਹੀਆਂ ਹਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist attacks in different places in Afghanistan 60 deaths