ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਐਸ ਮੁੱਖੀ ਬਗਦਾਦੀ ਦੀ ਪੰਜ ਸਾਲ ਬਾਅਦ ਸਾਹਮਣੇ ਆਈ ਵੀਡੀਓ

ਆਈਐਸ ਮੁੱਖੀ ਬਗਦਾਦੀ ਦੀ ਪੰਜ ਸਾਲ ਬਾਅਦ ਸਾਹਮਣੇ ਆਈ ਵੀਡੀਓ

ਅੱਤਵਾਦੀ ਸੰਗਠਨ ਆਈਐਸ ਦਾ ਪ੍ਰਮੁੱਖ ਅਬੂ ਬਕਰ ਅਲ–ਬਗਦਾਦੀ ਪਿਛਲੇ ਪੰਜ ਸਾਲਾਂ ਵਿਚ ਪਹਿਲੀ ਵਾਰ ਦਿਖਾਈ ਦਿੱਤਾ। ਆਈਐਸ ਵੱਲੋਂ ਜਾਰੀ ਪ੍ਰਪੋਗੰਡਾ ਵੀਡੀਓ ਵਿਚ ਬਗਦਾਦੀ ਨੇ ਮਾਰੇ ਗਏ ਅੱਤਵਾਦੀਆਂ ਦਾ ਬਦਲਾ ਲੈਣ ਦੀ ਕਸਮ ਖਾਧੀ ਹੈ।

 

ਇਸ ਤੋਂ ਪਹਿਲਾਂ ਬਗਦਾਦੀ ਨੇ ਜੁਲਾਈ 2014 ਵਿਚ ਇਰਾਨ ਦੇ ਮੋਸੁਲ ਵਿਚ ਗ੍ਰੇਟ ਮਸਜਿਦ ਵਿਚ ਆਪਣਾ ਅੰਤਿਮ ਉਪਦੇਸ਼ ਦਿੱਤਾ ਸੀ। ਆਈਐਸ ਦੀ ਮੌਜੂਦਗੀ ਦਾ ਐਲਾਨ ਕਰਨ ਤੋਂ ਬਾਅਦ ਉਹ ਕਿਸੇ ਹੋਰ ਵੀਡੀਓ ਵਿਚ ਦਿਖਾਈ ਨਹੀਂ ਦਿੱਤਾ ਸੀ। ਵੀਡੀਓ ਵਿਚ ਬਗਦਾਦੀ ਭੂਰੀ ਦਾੜੀ ਵਿਚ ਨਜ਼ਰ ਆ ਰਿਹਾ ਹੈ।  ਬਗਦਾਦੀ ਇਸ ਵੀਡੀਓ ਵਿਚ ਪੂਰਵੀ ਸੀਰੀਆ ਦੀ ਗੱਲ ਕਰ ਰਿਹਾ ਹੈ। ਇਹ ਉਥੇ ਇਲਾਕਾ ਹੈ ਜਿੱਥੇ ਪਿਛਲੇ ਮਹੀਨੇ ਬਾਗੋਜ ਉਤੇ ਕਬਜ਼ੇ ਦੀ ਲੜਾਈ ਖਤਮ ਹੋਈ ਹੈ। ਵੀਡੀਓ ਵਿਚ ਬਗਦਾਦੀ ਕਹਿ ਰਿਹਾ ਹੈ, ਬਾਗੋਜ ਦੀ ਲੜਾਈ ਖਤਮ ਹੋ ਗਈ ਹੈ। ਵੀਡੀਓ ਵਿਚ ਉਸਦੇ ਸਾਹਮਣੇ ਤਿੰਨ ਲੋਕ ਬੈਠੇ ਹਨ ਜਿਨ੍ਹਾਂ ਦਾ ਚੇਹਰਾ ਢਕਿਆ ਹੋਇਆ ਹੈ।

 

ਜ਼ਿਕਰਯੋਗ ਹੈ ਕਿ ਬਾਗੂਜ ਦੀ ਲੜਾਈ ਦੇ ਬਾਅਦ ਅੱਤਵਾਦੀਆਂ ਵਿਚ ਡਰ ਇਸ ਕਦਰ ਦੇਖਿਆ ਗਿਆ ਸੀ ਕਿ ਉਹ ਸੈਨਿਕਾਂ ਉਤੇ ਹਮਲਾ ਕਰਨ ਦੀ ਬਜਾਏ ਲਾਈਨ ਲਗਾਕੇ ਸਰੇਂਡਰ ਕਰਦੇ ਜਾ ਰਹੇ ਸਨ। ਬਗਦਾਦੀ ਉਤੇ 25 ਮਿਲੀਅਨ ਡਾਲਰ (174 ਕਰੋੜ ਰੁਪਏ) ਦਾ ਇਨਾਮ ਐਲਾਨਿਆ ਹੈ। ਅਜੇ ਤੱਕ ਇਹ ਪਤਾ ਨਹੀਂ ਚਲ ਸਕਿਆ ਕਿ ਇਹ ਵੀਡੀਓ ਕਿਥੇ ਫਿਲਮਾਇਆ ਗਿਆ ਹੈ। ਬਗਦਾਦੀ ਦੇ ਟਿਕਾਣੇ ਦੀ ਵੀ ਪੁਸ਼ਟੀ ਨਹੀਂ ਹੋ ਸਕੀ।

 

ਮਾਰੇ ਜਾਣ ਦੀ ਅਫਵਾਹ ਉੱਡੀ

 

  • 6 ਸਤੰਬਰ 2014 ਨੂੰ ਪਹਿਲੀ ਵਾਰ ਹਵਾਈ ਹਮਲੇ ਵਿਚ ਬਗਦਾਦੀ ਦੇ ਮਾਰੇ ਜਾਣ ਦੀ ਖਬਰ ਆਈ ਸੀ।
  • 27 ਅਪ੍ਰੈਲ 2015 ਨੂੰ ਦੂਜੀ ਵਾਰ ਸੀਰੀਆ ਦੇ ਹਮਲੇ ਵਿਚ ਜ਼ਖਮੀ ਹੋਣ ਬਾਅਦ ਮੌਤ ਦੀ ਖਬਰ
  • 12 ਅਕਤੂਬਰ 2015 ਨੂੰ ਤੀਜੀ ਵਾਰ ਇਰਾਕ ਅਤੇ ਸੀਰੀਆ ਸੀਮਾ ਕੋਲ ਉਸਦੇ ਮਾਰੇ ਜਾਣ ਦੀ ਖਬਰ ਆਈ
  • 9 ਜੂਨ 2016 ਨੂੰ ਚੌਥੀ ਵਾਰ ਸੀਰੀਆ ਦੇ ਰਕਕਾ ਵਿਚ ਹਵਾਈ ਹਮਲੇ ਵਿਚ ਮੌਤ ਦੀ ਜਾਣਕਾਰੀ ਸਾਹਮਣੇ ਆਈ।
  • 11 ਜੂਨ 2017 ਨੂੰ ਪੰਜਵੀਂ ਵਾਰ ਰੂਸ ਨੇ ਵੀ ਰਕਕਾ ਵਿਚ ਹੀ ਹਵਾਈ ਹਮਲੇ ਵਿਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorist organization IS chief Baghdadi appears for first time in five years in propaganda video