ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਅੱਤਵਾਦੀ ਚੰਨ ਤੋਂ ਤਾਂ ਨਹੀਂ, ਗੁਆਂਢੀ ਦੇਸ਼ ਪਾਕਿ ਤੋਂ ਆਉਂਦੇ ਨੇ: ਪੋਲੈਂਡ

ਭਾਰਤ ’ਚ ਅੱਤਵਾਦੀ ਚੰਨ ਤੋਂ ਤਾਂ ਨਹੀਂ, ਗੁਆਂਢੀ ਦੇਸ਼ ਪਾਕਿ ਤੋਂ ਆਉਂਦੇ ਨੇ: ਪੋਲੈਂਡ

ਜੰਮੂ–ਕਸ਼ਮੀਰ ’ਚੋਂ ਧਾਰਾ ਹਟਾਉਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਪਾਕਿਸਤਾਨ ਭਾਵੇਂ ਭਾਰਤ ਨੂੰ ਕੌਮਾਂਤਰੀ ਪੱਧਰ ਤੇ’ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਰ ਵਾਰ ਉਸ ਨੂੰ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ। ਹੁਣ ਸੰਯੁਕਤ ਰਾਸ਼ਟਰ ਤੋਂ ਬਾਅਦ ਪੋਲੈਂਡ ਸਥਿਤ ਯੂਰੋਪੀਅਨ ਕਨਜ਼ਰਵੇਟਿਵਜ਼ ਅਤੇ ਸੁਧਾਰਵਾਦੀ ਸਮੂਹ (ECRG – ਯੂਰੋਪੀਅਨ ਕਨਜ਼ਰਵੇਟਿਵਜ਼ ਐਂਡ ਰੀਫ਼ਾਰਮਿਸਟਸ ਗਰੁੱਪ) ਤੋਂ ਵੀ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ।

 

 

ਯੂਰੋਪੀਅਨ ਸੰਸਦ ਨੇ ਅੱਤਵਾਦ ਤੇ ਕਸ਼ਮੀਰ ਮੁੱਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨਸੀਹਤ ਦਿੱਤੀ ਹੈ।

 

 

ਯੂਰੋਪੀਅਨ ਯੂਨੀਅਨ ਨੇ ਹੁਣ ਪਾਕਿਸਤਾਨ ਦੀ ਸੱਚਾਈ ਖੋਲ੍ਹ ਕੇ ਰੱਖ ਦਿੱਤੀ ਹੈ। ਪੋਲੈਂਡ ਦੇ ਆਗੂ ਤੇ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰ ਰੀਜਾਰਡ ਜਾਰਨੇਕੀ ਨੇ ਸੰਸਦ ਵਿੱਚ ਬਹਿਸ ਦੌਰਾਨ ਆਖਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਮਹਾਨ ਲੋਕਤੰਤਰ ਹੈ। ਸਾਨੂੰ ਭਾਰਤ ਦੇ ਜੰਮੂ–ਕਸ਼ਮੀਰ ਸੂਬੇ ਵਿੱਚ ਹੋਣ ਵਾਲੀਆਂ ਅੱਤਵਾਦੀ ਘਟਨਾਵਾਂ ਉੱਤੇ ਗ਼ੌਰ ਕਰਨ ਦੀ ਜ਼ਰੂਰਤ ਹੈ।

 

 

ਉਨ੍ਹਾਂ ਸਾਫ਼ ਕਿਹਾ ਕਿ ਇਹ ਅੱਤਵਾਦੀ ਚੰਨ ਤੋਂ ਨਹੀਂ, ਸਗੋਂ ਗੁਆਂਢੀ ਦੇਸ਼ (ਪਾਕਿਸਤਾਨ) ਤੋਂ ਆ ਰਹੇ ਹਨ। ਅਜਿਹੇ ਹਾਲਾਤ ਵਿੱਚ ਭਾਰਤ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਨੂੰ ਸੁਰੱਖਿਆ ਮਿਲਦੀ ਹੈ ਤੇ ਉਹ ਗੁਆਂਢੀ ਦੇਸ਼ ਉੱਤੇ ਹਮਲੇ ਕਰਦੇ ਹਨ।

 

 

ਉੱਧਰ ਇਟਲੀ ਦੇ ਆਗੂ ਅਤੇ ਯੂਰੋਪੀਅਨ ਸੰਸਦ ਦੇ ਮੈਂਬਰ ਫੁਲਵੀਓ ਮਾਰਤੁਸਿਲੋ ਨੇ ਕਿਹਾ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਰਿਹਾ ਹੈ। ਉਨ੍ਹਾਂ ਸਥਾਨਕ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਹੀ ਹੈ, ਜਿੱਥੇ ਅੱਤਵਾਦੀ ਸਾਜ਼ਿਸ਼ ਰਚ ਕੇ ਯੂਰੋਪ ਵਿੱਚ ਹਮਲਿਆਂ ਨੂੰ ਅੰਜਾਮ ਦਿੰਦੇ ਹਨ।

 

 

ਅਖ਼ੀਰ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਇਸ ਦਾ ਸ਼ਾਂਤੀਪੂਰਨ ਹੱਲ ਕੱਢਣ ਦਾ ਜਤਨ ਕੀਤਾ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists don t come from moon but from neighbour country Pak says Poland