ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ੍ਰੀ ਲੰਕਾ ’ਚ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅੱਤਵਾਦੀਆਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ

​​​​​​​ਸ੍ਰੀ ਲੰਕਾ ’ਚ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਅੱਤਵਾਦੀਆਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ

ਸ੍ਰੀ ਲੰਕਾ ਦੇ ਅਧਿਕਾਰੀ ਨੇ ਈਸਟਰ ਦੇ ਪਵਿੱਤਰ ਦਿਨ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਅੱਤਵਾਦੀਆਂ ਦੀਆਂ ਸੰਪਤੀਆਂ ਸੀਲ ਕਰਨ ਦਾ ਫ਼ੈਸਲਾ ਕੀਤਾ ਹੈ। ‘ਡੇਲੀ ਮਿਰਰ’ ਨੇ ਪੁਲਿਸ ਦੇ ਬੁਲਾਰੇ ਐੱਸਪੀ ਰੂਵਨ ਗੁਣਸ਼ੇਖਰਾ ਦੇ ਹਵਾਲੇ ਨਾਲ ਦੱਸਿਆ ਕਿ ਅਪਰਾਧਕ ਜਾਂਚ ਵਿਭਾਗ (ਸੀਆਈਡੀ) ਹਮਲਿਆਂ ਵਿੱਚ ਸ਼ਾਮਲ ਲੋਕਾਂ ਦੀਆਂ ਜਾਇਦਾਦਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਸ਼ਨਾਖ਼ਤ ਕਰ ਰਿਹਾ ਹੈ।

 

 

ਸ੍ਰੀ ਲੰਕਾ ਦੇ ਤਿੰਨ ਗਿਰਜਾਘਰਾਂ ਤੇ ਤਿੰਨ ਲਗਜ਼ਰੀ ਹੋਟਲਾਂ ਵਿੱਚ 9 ਆਤਮਘਾਤੀ ਹਮਲਾਵਰਾਂ ਵੱਲੋਂ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ਵਿੱਚ 253 ਵਿਅਕਤੀ ਮਾਰੇ ਗਏ ਸਨ ਤੇ 500 ਹੋਰ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਹਮਲਾਵਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਜੁੜੀਆਂ ਜਾਣਕਾਰੀਆਂ ਬੁੱਧਵਾਰ ਨੂੰ ਜਾਰੀ ਕਰ ਦਿੱਤੀਆਂ। ਪੁਲਿਸ ਨੇ ਮੁਹੰਮਦ ਕਾਸਿਮ ਮੁਹੰਮਦ ਜ਼ਾਹਰਾਨ ਉਰਫ਼ ਜ਼ਾਹਰਾਨ ਹਾਸ਼ਮੀ ਦੀ ਸ਼ਨਾਖ਼ਤ ਕੀਤੀ ਹੈ, ਜਿਸ ਨੇ ਆਤਮਘਾਤੀ ਹਮਲਾਵਰਾਂ ਦੀ ਟੀਮ ਦੀ ਅਗਵਾਈ ਕੀਤੀ ਸੀ।

 

 

ਸ੍ਰੀ ਗੁਣਸ਼ੇਖਰਾ ਨੇ ਦੱਸਿਆ ਕਿ ਹਾਸ਼ਮੀ ਆਈਐੱਸ ਨਾਲ ਸਬੰਧਤ ਸਥਾਨਕ ਸੰਗਠਨ ‘ਨੈਸ਼ਨਲ ਤੌਹੀਦ ਜਮਾਤ’ ਦਾ ਸਰਗਨਾ ਸੀ, ਜਿਸ ਨੇ ਸ਼ਾਂਗਰੀ ਲਾ ਹੋਟਲ ਵਿੱਚ ਖ਼ੁਦ ਨੂੰ ਉਡਾਇਆ ਸੀ। ਉਸ ਦੇ ਭਰਾ ਮੁਹੰਮਦ ਨਜ਼ਰ, ਮੁਹੰਮਦ ਅਜਾਥ ਤੇ ਅੱਚੀ ਮੁਹੰਮਦ, ਮੁਹੰਮਦ ਹਸਤੁਨ ਵੀ ਆਤਮਘਾਤੀ ਹਮਲਾਵਰਾਂ ਵਿੱਚ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Terrorists properties will be seized in Sri Lanka