ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥਾਈਲੈਂਡ ਦੇ ਡਾਕਟਰਾਂ ਨੇ ਲੱਭਿਆ Coronavirus ਦਾ ਇਲਾਜ

ਕੋਰੋਨਾ ਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆਂ ਪ੍ਰਭਾਵਿਤ ਹੈ। ਇਸ ਨਾਲ ਹੁਣ ਤਕ ਚੀਨ 'ਚ 362 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੂਰੀ ਦੁਨੀਆਂ 'ਚ ਲਗਭਗ 17,387 ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਸ ਖਤਰਨਾਕ ਜਾਨਲੇਵਾ ਵਾਇਰਸ ਨਾਲ ਲੜਨ ਲਈ ਥਾਈਲੈਂਡ ਦੇ ਡਾਕਟਰਾਂ ਨੇ ਇੱਕ ਦਵਾਈ ਤਿਆਰ ਕੀਤੀ ਹੈ। ਉੱਥੇ ਦੀ ਸਰਕਾਰ ਦਾ ਦਾਅਵਾ ਹੈ ਕਿ ਇਹ ਦਵਾਈ ਇੰਨੀ ਕਾਮਯਾਬ ਹੈ ਕਿ ਇਸ ਨਾਲ ਮਰੀਜ਼ 48 ਘੰਟੇ 'ਚ ਠੀਕ ਹੋ ਸਕਦਾ ਹੈ।

 


 

ਥਾਈਲੈਂਡ ਦੇ ਡਾਕਟਰ ਕ੍ਰਿਏਨਸਾਕ ਅਤਿਪਾਰਨਵਾਨਿਚ ਨੇ ਦੱਸਿਆ ਕਿ ਉਨ੍ਹਾਂ ਨੇ 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ 'ਚ ਹੀ ਠੀਕ ਕਰ ਦਿੱਤਾ। ਦਵਾਈ ਦੇਣ ਤੋਂ 12 ਘੰਟੇ ਬਾਅਦ ਮਰੀਜ਼ ਬਿਸਤਰੇ ਤੋਂ ਉੱਠ ਕੇ ਬੈਠ ਗਈ। ਜਦਕਿ ਇਸ ਤੋਂ ਪਹਿਲਾਂ ਉਹ ਹਿਲਜੁੱਲ ਵੀ ਨਹੀਂ ਪਾ ਰਹੀ ਸੀ। 48 ਘੰਟੇ 'ਚ ਉਹ 90 ਫ਼ੀਸਦੀ ਸਿਹਤਮੰਦ ਹੋ ਚੁੱਕੀ ਹੈ। ਛੇਤੀ ਹੀ ਉਹ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਗ੍ਰਿਫਤ ਤੋਂ ਬਾਹਰ ਹੋਵੇਗੀ।
 

ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਉਨ੍ਹਾਂ ਲੈਬ 'ਚ ਇਸ ਦਵਾਈ ਦਾ ਪ੍ਰੀਖਣ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਸਕਰਾਤਮਕ ਨਤੀਜੇ ਮਿਲੇ। ਇਸ ਨੇ 12 ਘੰਟੇ ਦੇ ਅੰਦਰ ਹੀ ਮਰੀਜ਼ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 48 ਘੰਟੇ ਵਿੱਚ ਤਾਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ।

 


 

ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ ਐਚਆਈਵੀ ਦੇ ਇਲਾਜ ਲਈ ਵਰਤੋਂ 'ਚ ਲਿਆਂਦੀ ਜਾਣ ਵਾਲੀ ਲੋਪਿਨਾਵਿਰ ਅਤੇ ਰਿਟੋਨਾਵਿਰ ਨਾਲ ਮਿਲਾ ਕੇ ਨਵੀਂ ਦਵਾਈ ਬਣਾਈ ਹੈ। ਇਹ ਦਵਾਈ ਬਹੁਤ ਅਸਰਦਾਰ ਸਾਬਤ ਹੋਈ। ਹੁਣ ਉਹ ਇਸ ਨੂੰ ਹੋਰ ਅਸਰਦਾਰ ਬਣਾਉਣ ਲਈ ਲੈਬ 'ਚ ਪ੍ਰੀਖਣ ਕਰ ਰਹੇ ਹਨ।
 

ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ 'ਚ ਠੀਕ ਕਰ ਕੇ ਘਰ ਭੇਜਿਆ ਜਾ ਚੁੱਕਾ ਹੈ। 11 ਮਰੀਜਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Thailand doctors claim drug cocktail treatment of coronavirus