ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਵੱਸਣ ਲਈ ਹਰ ਤਰ੍ਹਾਂ ਦਾ ਦੁੱਖ ਝੱਲਦੇ ਪੰਜਾਬੀ ਮੁੰਡੇ

ਅਮਰੀਕਾ `ਚ ਵੱਸਣ ਲਈ ਹਰ ਤਰ੍ਹਾਂ ਦਾ ਦੁੱਖ ਝੱਲਦੇ ਪੰਜਾਬੀ ਮੁੰਡੇ

ਅਮਰੀਕਾ `ਚ ਜਾ ਕੇ ਕਿਵੇਂ ਨਾ ਕਿਵੇਂ ਸੈਟਲ ਹੋਣ ਦੇ ਸੁਫ਼ਨੇ ਵੇਖਣ ਵਾਲੇ ਪੰਜਾਬੀ ਨੌਜਵਾਨ ਬਹੁਤ ਦੁੱਖ ਝੱਲਦੇ ਹਨ। ਦੋ ਨੰਬਰ `ਚ ਅਮਰੀਕਾ ਆਉਣਾ ਇੰਨਾ ਸੁਖਾਲ਼ਾ ਨਹੀਂ ਹੈ। ਕਈਆਂ ਲਈ ਤਾਂ ਆਉਂਦਿਆਂ ਹੀ ਪਾਸਾ ਸਿੱਧਾ ਪੈ ਜਾਂਦਾ ਹੈ ਪਰ ਕੁਝ ਗੁਰਪ੍ਰੀਤ ਸਿੰਘ ਮਾਹਲ ਵਰਗੇ ਵੀ ਹੁੰਦੇ ਹਨ, ਜਿਨ੍ਹਾਂ ਲਈ ਇੱਥੇ ਜਿ਼ੰਦਗੀ ਇੰਨੀ ਆਸਾਨ ਨਹੀਂ ਰਹਿ ਜਾਂਦੀ।


ਸਾਲ 2013 ਦੌਰਾਨ ਪੰਜਾਬ `ਚ ਕਿਸਾਨੀ ਦਾ ਧੰਦਾ ਛੱਡ ਕੇ ਗੁਰਪ੍ਰੀਤ ਸਿੰਘ ਮਾਹਲ ਟੈਕਸਾਸ ਦੇ ਸਰਹੱਦੀ ਸ਼ਹਿਰ ਅਲ ਪਾਸੋ ਰਾਹੀਂ ਅਮਰੀਕਾ `ਚ ਦਾਖ਼ਲ ਹੋਇਆ ਸੀ। ਉਸ ਤੋਂ ਪਹਿਲਾਂ ਉਸ ਨੂੰ ਹਵਾਈ ਜਹਾਜ਼ਾਂ ਰਾਹੀਂ ਕਈ ਦੇਸ਼ ਅਤੇ ਮਹਾਂਦੀਪ ਪਾਰ ਕਰਨੇ ਪਏ ਸਨ। ਉਸ ਨੂੰ ਕਾਫ਼ੀ ਦੂਰ ਤੱਕ ਪੈਦਲ ਵੀ ਚੱਲਣਾ ਪਿਆ ਸੀ। ਇਸ ਸਭ `ਤੇ ਉਸ ਦਾ ਬਹੁਤ ਸਾਰਾ ਧਨ ਵੀ ਖ਼ਰਚ ਹੋ ਗਿਆ ਸੀ।


ਫਿਰ ਜਦੋਂ ਉਹ ਅੰਤ `ਚ ਇੱਕ ਗੇਟ ਸਾਹਮਣੇ ਪੁੱਜਾ ਸੀ, ਤਾਂ ਉਸ ਨੂੰ ਵੇਖ ਕੇ ਉਸ ਨੂੰ ਪੰਜਬ ਸਥਿਤ ਭਾਰਤ-ਪਾਕਿਸਤਾਨ ਦਾ ਵਾਹਗਾ ਬਾਰਡਰ ਚੇਤੇ ਆ ਗਿਆ ਸੀ। ਪੰਜਾਬ `ਚ ਖੇਤੀਬਾੜੀ ਦਾ ਕਾਰੋਬਾਰ ਉਸ ਲਈ ਲਾਹੇਵੰਦਾ ਨਹੀਂ ਸੀ ਰਹਿ ਗਿਆ। ਉਹ ਉਸ ਵਿੱਚ ਆਪਣਾ ਜਿੰਨਾ ਵੀ ਪੈਸਾ ਲਾਉਂਦਾ, ਉਸ ਤੋਂ ਉਸ ਨੂੰ ਕੋਈ ਮੁਨਾਫ਼ਾ ਨਹੀਂ ਸੀ ਹੁੰਦਾ। ਰੋਜ਼ਗਾਰ ਛੇਤੀ ਕਿਤੇ ਮਿਲਦਾ ਨਹੀਂ ਸੀ।


ਪਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁਰਪ੍ਰੀਤ ਸਿੰਘ ਮਾਹਲ ਨੇ ਕੁਝ ਹੋਰ ਹੀ ਦੱਸਿਆ ਸੀ। ਉਸ ਨੇ ਉਨ੍ਹਾਂ ਨੂੰ ਇਹੋ ਆਖਿਆ ਸੀ ਕਿ ‘ਉਹ ਕਿਉਂਕਿ ਖ਼ਾਲਿਸਤਾਨ ਦਾ ਹਮਾਇਤੀ ਹੈ, ਇਸ ਲਈ ਭਾਰਤ ਵਿੱਚ ਉਸ ਲਈ ਜਿਊਣਾ ਔਖਾ ਹੋ ਗਿਆ ਸੀ। ਕਿਉਂਕਿ ਕੁਝ ਵੱਖਵਾਦੀ ਸਿੱਖ ਇੱਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ ਤੇ ਉਹ ਅਜਿਹੀ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਸੀ, ਜੋ ਖ਼ਾਲਿਸਤਾਨ ਦੀ ਹਮਾਇਤੀ ਹੈ।`


ਗੁਰਪ੍ਰੀਤ ਸਿੰਘ ਮਾਹਲ ਨੇ ਕੁਝ ਝਿਜਕਦਿਆਂ ਕਿਹਾ ਕਿ ਦਰਅਸਲ, ਇਸ ਮੁੱਦੇ ਨੂੰ ਲੈ ਕੇ ਕੁਝ ਲੋਕਾਂ ਨੇ ਧੰਦਾ ਚਲਾ ਰੱਖਿਆ ਹੈ ਪਰ ਇਹ ਖੇਡ ਉਸ ਲਈ ਬਹੁਤ ਮਹਿੰਗੀ ਸਾਬਤ ਹੋਈ।


ਗੁਰਪ੍ਰੀਤ ਸਿੰਘ ਮਾਹਲ ਨੇ ਹੁਣ ਹੁਸਿ਼ਆਰਪੁਰ ਤੋਂ ਫ਼ੋਨ `ਤੇ ਦੱਸਿਆ ਕਿ ਅਮਰੀਕਾ `ਚ ਉਸ ਨੂੰ ਪੂਰੇ 9 ਮਹੀਨੇ ਇੱਕ ਜੇਲ੍ਹ ਵਿੱਚ ਬਿਤਾਉਣੇ ਪਏ ਸਨ। ਉਸ ਤੋਂ ਬਾਅਦ 2014 `ਚ ਉਸ ਨੁੰ ਅਮਰੀਕਾ ਤੋਂ ਡੀਪੋਰਟ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਵਤਨ ਪਰਤਣ `ਤੇ ਕਾਨੂੰਨ ਅਨੁਸਾਰ ਉਸ ਦਾ ਭਾਰਤੀ ਪਾਸਪੋਰਟ ਵੀ ਪੰਜ ਵਰ੍ਹਿਆਂ ਲਈ ਮੁਲਤਵੀ ਕਰ ਦਿੱਤਾ ਗਿਆ। ਹਾਲੇ ਇਸ ਪਾਬੰਦੀ ਦਾ ਇੱਕ ਸਾਲ ਹੋਰ ਬਾਕੀ ਰਹਿੰਦਾ ਹੈ।


ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਵਾਲੇ ਬਹੁਤ ਸਾਰੇ ਭਾਰਤੀ ਇਸ ਵੇਲੇ ਅਮਰੀਕਾ ਦੀਆਂ ਵੱਖੋ-ਵੱਖਰੀਆਂ ਕੇਂਦਰੀ ਜੇਲ੍ਹਾਂ ਵਿੱਚ ਸੜ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤੇ ਇਸ ਦੇਸ਼ ਵਿੱਚ ਪਨਾਹ ਮੰਗਣਗੇ ਤੇ ਕੁਝ ਨੇ ਇਹ ਪਨਾਹ ਮੰਗ ਲਈ ਹੋਈ ਹੈ। ਕੁਝ ਨੂੰ ਇਸ ਵਿੱਚ ਕਾਮਯਾਬੀ ਮਿਲ ਜਾਂਦੀ ਹੈ ਤੇ ਕੁਝ ਨੂੰ ਨਹੀਂ। ਜਿਹੜੇ ਵਰ੍ਹੇ ਮਾਹਲ ਨੂੰ ਡੀਪੋਰਟ ਕੀਤਾ ਗਿਆ ਸੀ, ਉਸ ਵਰ੍ਹੇ ਭਾਵ 2014 ਦੌਰਾਨ 483 ਭਾਰਤੀਆਂ ਨੂੰ ਅਮਰੀਕਾ `ਚ ਪਨਾਹ ਮਿਲੀ ਸੀ।


ਇੰਨੀਆਂ ਮੁਸੀਬਤਾਂ ਝੱਲ ਕੇ ਜਿਨ੍ਹਾਂ ਨੂੰ ਪਨਾਹ ਮਿਲ ਜਾਂਦੀ ਹੈ, ਉਹ ਤਾਂ ਖ਼ੁਸ਼ ਹੋ ਜਾਂਦੇ ਹਨ ਪਰ ਬਾਕੀਆਂ ਨੂੰ ਮਾਹਲ ਵਾਂਗ ਵਤਨ ਪਰਤਣਾ ਪੈਂਦਾ ਹੈ। ਮਾਹਲ ਨੂੰ ਵੀ ਹੁਣ ਆਪਣਾ ਪਰਿਵਾਰਕ ਕਾਰੋਬਾਰ ਖੇਤੀਬਾੜੀ ਹੀ ਸੰਭਾਲਣਾ ਪੈ ਰਿਹਾ ਹੈ।


ਮਾਹਲ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਜਾਣ ਲਈ ਪਟਿਆਲਾ ਦੇ ਇੱਕ ਇਮੀਗ੍ਰੇਸ਼ਨ ਏਜੰਟ ਨੂੰ 26.5 ਲੱਖ ਰੁਪਏ ਅਦਾ ਕਰਨੇ ਪਏ ਸਨ। ਫਿਰ 7,000 ਡਾਲਰ ਅਮਰੀਕਾ ਦੇ ਉਸ ਵਕੀਲ ਨੇ ਲੈ ਲਏ, ਜਿਸ ਨੇ ਪਨਾਹ ਲਈ ਅਰਜ਼ੀ ਦੇਣ ਵਿੱਚ ਉਸ ਦੀ ਮਦਦ ਕੀਤੀ ਸੀ।


ਮਾਹਲ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਗਏ ਸਨ ਤੇ ਫਿਰ ਉਨ੍ਹਾਂ ਨੂੰ ਰੂਸ ਦੀ ਰਾਜਧਾਨੀ ਮਾਸਕੋ ਲਿਜਾਂਦਾ ਗਿਆ ਸੀ। ਇਨ੍ਹਾਂ ਦੋਵੇਂ ਸ਼ਹਿਰਾਂ `ਚ ਉਹ ਉੱਥੋਂ ਦੇ ਹਵਾਈ ਅੱਡਿਆਂ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕੇ ਸਨ। ਉਨ੍ਹਾਂ ਨੂੰ ਇੱਕ-ਇੱਕ ਹਵਾਈ ਅੱਡੇ `ਤੇ ਚਾਰ ਤੋਂ ਛੇ ਘੰਟਿਆਂ ਦੀ ਉਡੀਕ ਕਰਨੀ ਪਈ ਸੀ।


ਮਾਸਕੋ ਤੋਂ ਉਨ੍ਹਾਂ ਨੂੰ ਪ੍ਰਸ਼ਾਂਤ ਮਹਾਂਸਾਗਰ ਦੇ ਉੱਪਰੋਂ ਦੀ ਕੇਂਦਰੀ ਅਮਰੀਕਾ ਦੇ ਦੇਸ਼ ਅਲ ਸਲਵਾਡੋਰ ਲਿਜਾਂਦਾ ਗਿਆ, ਜਿੱਥੇ ਭਾਰਤੀਆਂ ਨੂੰ ਉੱਥੇ ਪੁੱਜਣ `ਤੇ ਤੁਰੰਤ ਵੀਜ਼ਾ ਮਿਲ ਜਾਂਦਾ ਹੈ।


ਜਿ਼ਆਦਾਤਰ ਭਾਰਤੀ ਅਮਰੀਕਾ ਤੱਕ ਗ਼ੈਰ-ਕਾਨੂੰਨੀ ਢੰਗ ਨਾਲ ਪੁੱਜਣ ਲਈ ਕੇਂਦਰੀ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਨੂੰ ਹੀ ਵਰਤਦੇ ਹਨ। ਬੀਤੇ ਮਈ ਮਹੀਨੇ ਭਾਰਤ `ਚ ਡੀਪੋਰਟ ਕੀਤੇ ਗਏ ਇੱਕ ਹੋਰ ਪੰਜਾਬੀ ਹਰਪ੍ਰੀਤ ਸਿੰਘ ਨੇ ਆਪਣੀ ਯਾਤਰਾ ਬ੍ਰਾਜ਼ੀਲ ਤੋਂ ਸ਼ੁਰੂ ਕੀਤੀ ਸੀ, ਜਿੱਥੇ ਉਹ ਸਾਲ 2016 ਦੌਰਾਨ ਦਿੱਲੀ ਤੋਂ ਪੁੱਜਿਆ ਸੀ।


ਫਿਰ ਉਸ ਨੂੰ ਇੱਕ ਏਜੰਟ ਨੇ ਉੱਤਰ ਵੱਲ ਯਾਤਰਾ ਕਰਨ ਵਿੱਚ ਮਦਦ ਕੀਤੀ ਸੀ। ਤਦ ਉਸ ਨੇ ਬੋਲੀਵੀਆ, ਪੇਰੂ, ਇਕੂਆਡੋਰ, ਕੋਲੰਬੀਆ, ਪਨਾਮਾ ਤੇ ਕੋਸਟਾ ਰਿਕਾ ਜਿਹੇ ਦੇਸ਼ਾਂ ਨੂੰ ਪਾਰ ਕੀਤਾ। ਉੱਤਰ ਵੱਲ ਅੱਗੇ ਵਧਦਿਆਂ ਤਦ ਉਹ ਹੌਂਡੂਰਸ ਤੇ ਫਿਰ ਗੁਆਟੇਮਾਲਾ ਪੁੱਜਾ।


ਦੱਖਣੀ ਅਮਰੀਕਾ ਦੇ ਦੇਸ਼ ਇਕੂਆਡੋਰ `ਚ ਵੀ ਭਾਰਤੀਆਂ ਨੂੰ ਪੁੱਜਣ `ਤੇ ਤੁਰੰਤ ਵੀਜ਼ਾ ਮਿਲ ਜਾਂਦਾ ਹੈ। ਉਨ੍ਹਾਂ ਦੇ ਦਸਤਾਵੇਜ਼ਾਂ `ਤੇ ਇਹੋ ਲਿਖਿਆ ਗਿਆ ਸੀ ਕਿ ਉਹ ਇਕੂਆਡੋਰ `ਚ ਮੱਕੀ ਦੀ ਫ਼ਸਲ ਦੀ ਕਾਸ਼ਤ ਲਈ ਪੁੱਜੇ ਹਨ।


ਉਨ੍ਹਾਂ ਉਸ ਤੋਂ ਅਗਾਂਹ ਜਾਣਾ ਸੀ, ਪਰ ਅਧਿਕਾਰੀਆਂ ਨੂੰ ਸ਼ੱਕ ਪੈ ਗਿਆ ਕਿ ਇਨ੍ਹਾਂ `ਚੋਂ ਕੋਈ ਵਾਪਸੀ ਦਾ ਟਿਕਟ ਕਿਉਂ ਨਹੀਂ ਲੈ ਰਿਹਾ। ਫਿਰ ਉਨ੍ਹਾਂਨੂੰ ਦੋ ਮਹੀਨਿਆਂ ਤੱਕ ਕੁਇਟੋ `ਚ ਹੀ ਰੁਕਣਾ ਪਿਆ। ਉੱਥੇ ਉਹ ਏਜੰਟਾਂ ਦੇ ਕਿਰਾਏ `ਤੇ ਲੈ ਕੇ ਦਿੱਤੇ ਅਪਾਰਟਮੈਂਟ `ਚ ਰਹੇ ਸਨ। ਤਦ ਮਾਹਲ ਵੀ ਉਨ੍ਹਾਂ ਦੇ ਗੁੱਟ ਦੇ ਨਾਲ ਸੀ। ਉਨ੍ਹਾਂ `ਤੇ ਚੌਕਸ ਨਜ਼ਰ ਰੱਖੀ ਜਾਂਦੀ ਸੀ। 25 ਦੇ ਲਗਭਗ ਲੋਕ ਉੱਥੇ ਰਹਿ ਰਹੇ ਸਨ। ਫਿਰ ਉਹ ਕਿਵੇਂ ਨਾ ਕਿਵੇਂ ਗੁਆਟੇਮਾਲਾ ਪੁੱਜੇ। ਅੱਗੇ ਉਹ ਸਮੱਗਲਰਾਂ ਦੇ ਹੱਥੇ ਚੜ੍ਹ ਗਏ।


ਉਹ ਗੁਆਟੇਮਾਲਾ `ਚ ਤਿੰਨ ਤੋਂ ਚਾਰ ਦਿਨ ਰਹੇ। ਫਿਰ ਉਨ੍ਹਾਂ ਨੇ ਮੈਕਸੀਕੋ ਦੀ ਸਰਹੱਦ ਦੇ ਨਾਲੋ-ਨਾਲ ਚੱਲਣਾ ਸ਼ੁਰੂ ਕੀਤਾ। ਇਹ 1,500 ਕਿਲੋਮੀਟਰ ਦਾ ਰਸਤਾ ਸੀ। ਪਹਿਲੇ ਗੇੜ ਦੇ ਰਸਤੇ ਉਨ੍ਹਾਂ ਕਦੇ ਬੱਸਾਂ ਤੇ ਕਦੇ ਟੈਕਸੀਆਂ ਰਾਹੀਂ ਤਹਿ ਕੀਤੇ - ਦੋ ਤੋਂ ਤਿੰਨ ਦਿਨ ਏਦਾਂ ਹੀ ਕਰਨਾ ਪਿਆ। ਜਿਵੇਂ ਹੀ ਉਹ ਸਰਹੱਦ ਕੋਲ ਪੁੱਜੇ, ਤਾਂ ਉਨ੍ਹਾਂ ਨੇ ਪਹਾੜਾਂ `ਤੇ ਝੁੱਗੀਆਂ ਜਿਹੀਆਂ ਬਣੀਆਂ ਵੇਖੀਆਂ।


ਉੱਥੋਂ ਗੁਆਟੇਮਾਲਾ ਦੀ ਬਾਰਡਰ ਪੁਲਿਸ ਉਨ੍ਹਾਂ ਨੂੰ਼ ਪਿੱਕਅਪ ਟਰੱਕਾਂ ਵਿੱਚ ਲੱਦ ਕੇ ਇੱਕ ਦਰਿਆ ਕੋਲ ਲੈ ਗਈ। ਦੂਜੇ ਪਾਸੇ ਵੱਡੇ ਟਰੱਕ ਖੜ੍ਹੇ ਸਨ, ਜੋ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਵੱਲ ਜਾ ਰਹੇ ਸਨ। ਉੱਥੇ 25 ਕੁ ਜਣਿਆਂ ਦਾ ਸਮੂਹ ਸੀ, ਜਿਨ੍ਹਾਂ ਵਿੱਚੋਂ ਬਹੁਤੇ ਭਾਰਤੀ ਹੀ ਸਨ।


ਫਿਰ ਉਹ ਦੋ ਮਹੀਨੇ ਮੈਕਸੀਕੋ ਸਿਟੀ `ਚ ਰੁਕੇ ਰਹੇ ਅਤੇ ਇੰਝ ਉਹ ਆਖ਼ਰ ਅਮਰੀਕਾ ਪੁੱਜੇ। ਪਰ ਅੱਗਿਓਂ ਉਹੀ ਅਨਿਸ਼ਚਤਤਾ ਕਿ ਉਨ੍ਹਾਂ ਦੀ ਅਮਰੀਕਾ `ਚ ਪਨਾਹ ਦੀ ਅਰਜ਼ੀ ਮਨਜ਼ੂਰ ਹੋਵੇਗੀ ਜਾਂ ਨਹੀਂ। ਲੰਮੇਰੀ ਪ੍ਰਕਿਰਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The desperate Indians play game in USA