ਜਪਾਨ ਦੇ ਕਰੂਜ ਜਹਾਜ਼ ਡਾਇਮੰਡ ਪ੍ਰਿੰਸੈਸ ਤੋਂ ਘਰ ਪਰਤੇ ਇਕ ਇਜ਼ਰਾਈਲੀ ਨਾਗਰਿਕ ਚ ਸ਼ੁੱਕਰਵਾਰ (21 ਫਰਵਰੀ) ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ ਜੋ ਦੇਸ਼ ਦਾ ਪਹਿਲਾ ਕੇਸ ਸੀ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਸਮੁੰਦਰੀ ਜਹਾਜ਼ ਨੂੰ ਅਲੱਗ ਕਰ ਦਿੱਤਾ ਗਿਆ ਸੀ।
ਇਜ਼ਰਾਈਲ ਦੇ ਸਿਹਤ ਮੰਤਰਾਲੇ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਕਰੂਜ਼ ਸਮੁੰਦਰੀ ਜਹਾਜ਼ ਤੋਂ ਘਰ ਵਾਪਸ ਪਰਤ ਰਹੇ ਇੱਕ ਯਾਤਰੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ। ਕੇਂਦਰੀ ਪ੍ਰਯੋਗਸ਼ਾਲਾ ਵਿਚ ਉਸ ਦੇ ਨਮੂਨੇ ਦੀ ਜਾਂਚ ਕੀਤੀ ਗਈ।”
ਡਾਇਮੰਡ ਪ੍ਰਿੰਸੈਸ ਚ ਸਵਾਰ 15 ਇਜ਼ਰਾਈਲੀ ਯਾਤਰੀਆਂ ਨੂੰ ਬਾਹਰ ਰੱਖਿਆ ਗਿਆ ਸੀ, ਜਿਨ੍ਹਾਂ ਚੋਂ 11 ਆਮ ਨਾਗਰਿਕ ਵਾਪਸ ਘਰ ਪਰਤੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰ ਵਾਪਸ ਪਰਤਣ ਵਾਲੇ ਹੋਰ ਯਾਤਰੀਆਂ ਵਿੱਚ ਇਸ ਦੀ ਪੁਸ਼ਟੀ ਨਹੀਂ ਹੋਈ। ਇਜ਼ਰਾਈਲ ਵਾਪਸ ਜਾਣ ਵਾਲੇ ਯਾਤਰੀਆਂ ਨੂੰ ਤੇਲ ਹਾਸ਼ੋਮਰ ਸਿਟੀ ਚ 14 ਦਿਨਾਂ ਲਈ ਸ਼ਬਾ ਹਸਪਤਾਲ ਵਿੱਚ ਅਲੱਗ-ਥਲੱਗ ਰੱਖਿਆ ਗਿਆ।
ਇਸ ਮਹੀਨੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ "ਇਹ ਲਾਜ਼ਮੀ ਹੈ ਕਿ ਚੀਨ ਵਿੱਚ ਫੈਲਣ ਵਾਲਾ ਕੋਰੋਨਾ ਵਾਇਰਸ ਇਜ਼ਰਾਈਲ ਵਿੱਚ ਪਹੁੰਚੇਗਾ।"
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੀ ਦਵਾਈ ਬਣਾਉਣ ਵੱਲ ਧਿਆਨ ਦੇਣ। ਜਨਵਰੀ ਦੇ ਅਖੀਰ ਵਿੱਚ ਸਰਕਾਰ ਨੇ ਚੀਨ ਤੋਂ ਦੇਸ਼ ਵਿੱਚ ਆਉਣ ਵਾਲੇ ਸਾਰੇ ਜਹਾਜ਼ਾਂ ਤੇ ਪਾਬੰਦੀ ਲਗਾ ਦਿੱਤੀ ਸੀ।