ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਗੱਲਬਾਤ ਦੀ ਪੇਸ਼ਕਸ਼ ਕਰਕੇ ਝੂਠ ਬੋਲ ਰਿਹੈ: ਇਰਾਨ

ਇਰਾਨ ਨੇ ਸਰਵਉੱਚ ਧਾਰਮਿਕ ਆਗੂ ਆਯਤੁੱਲਾ ਅਲੀ ਖ਼ਾਮੇਨੀ ’ਤੇ ਅਮਰੀਕਾ ਦੇ ਨਵੇਂ ਆਰਥਕ ਪਾਬੰਦੀਆਂ ਨੂੰ ਮੁਰਖਤਾ ਭਰਿਆ ਅਤੇ ਬੇਕਾਰ ਦਸਿਆ ਹੈ। ਇਰਾਨ ਨੇ ਕਿਹਾ ਕਿ ਦੇਸ਼ ਦੇ ਰਾਜਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਲਗਾਏ ਗਈ ਪਾਬੰਦੀ ਗੱਲਬਾਤ ਦੇ ਰਸਤੇ ਨੂੰ ਬੰਦ ਕਰਨ ਵਾਲੀ ਹੈ।

 

ਟੀਵੀ ਤੇ ਸਿੱਧੇ ਪ੍ਰਸਾਰਤ ਮੰਤਰੀਆਂ ਦੇ ਨਾਲ ਬੈਠਕ ਚ ਇਰਾਨ ਦੇ ਰਾਸ਼ਟਰਪਤੀ ਰੁਹਾਨੀ ਨੇ ਕਿਹਾ ਕਿ ਤੁਸੀਂ ਵਿਦੇਸ਼ ਮੰਤਰੀ ’ਤੇ ਪਾਬੰਦੀ ਲਗਾਉਂਦੇ ਹੋ ਤੇ ਗੱਲਬਾਤ ਦਾ ਵੀ ਸੱਦਾ ਦਿੰਦੇ ਹੋ? ਸਾਫ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ।

 

ਰੁਹਾਨੀ ਨੇ ਕਿਹਾ ਕਿ ਇਕ ਪਾਸੇ ਤੁਸੀਂ ਗੱਲਬਾਤ ਲਈ ਸੱਦਦੇ ਹੋ। ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਤੁਸੀਂ ਸਾਡੇ ਵਿਦੇਸ਼ ਮੰਤਰੀ ’ਤੇ ਪਾਬੰਦੀ ਕਿਉਂ ਲਗਾਈ। ਇਹ ਦਿਖਾਉਂਦਾ ਹੈ ਕਿ ਵਾਸ਼ਿੰਗਟਨ ਵਹਿਮ ਚ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਸਿਖਰ ਆਗੂ ਖਾਮੇਨੀ ਅਤੇ ਸਿਖਰ ਫ਼ੌਜੀ ਮੁਖੀਆਂ ਖਿਲਾਫ ਨਵੀਆਂ ਪਾਬੰਦੀਆਂ ਲਗਾਈਆਂ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Iranian President said America is lying on offer talks