ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵੀਡਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 30 ਤੱਕ ਪਹੁੰਚੀ

ਸਵੀਡਨ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਮੰਗਲਵਾਰ ਨੂੰ ਇਕ ਦਿਨ ਪਹਿਲਾਂ ਦੇ ਮਾਮਲਿਆਂ ਤੋਂ ਦੁਗਣੀ ਹੋ ਗਈ। ਜਨਤਕ ਸਿਹਤ ਏਜੰਸੀ ਨੇ ਇਸ ਦਾ ਐਲਾਨ ਕੀਤਾ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਮੰਗਲਵਾਰ ਨੂੰ ਕੋਵਿਡ -19 ਦੇ 15 ਹੋਰ ਮਾਮਲੇ ਜਾਂਚ ਵਿੱਚ ਸਕਾਰਾਤਮਕ ਪਾਏ ਗਏ। ਏਜੰਸੀ ਨੇ ਦੱਸਿਆ ਕਿ ਸਵੀਡਨ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਕੇਸ ਠੀਕ ਹੋ ਗਿਆ ਹੈ ਅਤੇ ਇਸ ਵਿੱਚ ਕੋਈ ਸ਼ੱਕੀ ਲੱਛਣ ਨਹੀਂ ਹਨ।

 

ਮੰਗਲਵਾਰ ਨੂੰ ਸਟਾਕਹੋਮ ਵਿੱਚ ਛੇ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 15 ਹੋ ਗਈ। ਸਵੀਡਿਸ਼ ਟੈਲੀਵਿਜ਼ਨ (ਐਸਵੀਟੀ) ਦੀ ਰਿਪੋਰਟ ਦੇ ਅਨੁਸਾਰ ਇਨ੍ਹਾਂ ਛੇ ਲੋਕਾਂ ਨੂੰ ਵੱਖਰੀ ਜਗ੍ਹਾ ਉੱਤੇ ਰੱਖ ਕੇ ਉਨ੍ਹਾਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਪੀੜਤ ਕੁਲ 30 ਵਿਅਕਤੀਆਂ ਵਿੱਚੋਂ ਜ਼ਿਆਦਾਤਰ ਲੋਕ ਉੱਤਰੀ ਇਟਲੀ ਵਿੱਚ ਪੀੜਤ ਹੋਏ ਹਨ।

 

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ ਕੋਹਰਾਮ ਮਚਾ ਦਿੱਤਾ ਹੈ। ਹਾਲ ਹੀ ਵਿੱਚ ਭਾਰਤ ਵਿੱਚ ਇਸ ਨਾਲ ਪੀੜਤ ਇੱਕ ਹੋਰ ਮਰੀਜ਼ ਦਿੱਲੀ ਵਿੱਚ ਮਿਲਿਆ। ਪਰ ਹੁਣ ਇਹ ਖ਼ਬਰ ਮਿਲੀ ਹੈ ਕਿ ਇਟਲੀ ਤੋਂ ਭਾਰਤ ਆਉਣ ਵਾਲੇ 15 ਸੈਲਾਨੀ ਕੋਰੋਨਾ ਸਕਾਰਾਤਮਕ ਹਨ ਇਨ੍ਹਾਂ ਵਿੱਚ ਇਕ ਭਾਰਤੀ ਵੀ ਸ਼ਾਮਲ ਹੈ। ਕੁੱਲ 21 ਸੈਲਾਨੀ ਭਾਰਤ ਆਏ ਸਨ, ਜਿਨ੍ਹਾਂ ਵਿਚੋਂ 15 ਕੋਰੋਨਾ ਨਾਲ ਪੀੜਤ ਮਿਲੇ ਹਨ।

 

ਇਸ ਤੋਂ ਪਹਿਲਾਂ, ਡੀਜੀਸੀਏ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਟਲੀ ਅਤੇ ਈਰਾਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਜਾਵੇਗੀ। ਇਹ ਬਿਆਨ ਵਾਇਰਸ ਨਾਲ ਪੀੜਤ ਦੋ ਯਾਤਰੀਆਂ ਦਾ ਐਲਾਨ ਤੋਂ ਕੁਝ ਘੰਟਿਆਂ ਬਾਅਦ ਜਾਰੀ ਕੀਤਾ ਗਿਆ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The number of corona virus cases in Sweden reached 30