ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਵੰਡ ਸਮੇਂ ਬੰਦ ਹੋਏ ਗੁਰੂਘਰ ਦਾ ਉਦਘਾਟਨ ਛੇਤੀ

ਪਾਕਿ ’ਚ ਵੰਡ ਸਮੇਂ ਬੰਦ ਹੋਏ ਗੁਰੂਘਰ ਦਾ ਉਦਘਾਟਨ ਛੇਤੀ

ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਾਲੇ ਪਾਸੇ ਬੰਦ ਹੋਏ ਪੁਰਾਣੇ ਗੁਰਦੁਆਰਾ ਸਾਹਿਬ ਦਾ ਹੁਣ ਮੁੜ ਉਦਘਾਟਨ ਕੀਤਾ ਜਾਵੇਗਾ। ਪਾਕਿਸਤਾਨ ਵਾਲੇ ਪੰਜਾਬ ਸੂਬੇ ਵਿਚ ਸਥਿਤ ਚੋਵਾ ਗੁਰਦੁਆਰੇ ਸਾਹਿਬ ਦਾ ਉਦਘਾਟਨ ਬੀਤੇ ਦਿਨ ਕੀਤਾ ਜਾਣਾ ਸੀ, ਪ੍ਰੰਤੂ ਖਰਾਬ ਮੌਸਮ ਦੇ ਚਲਦਿਆਂ ਨੂੰ ਅਗਲੇ ਹਫਤੇ ਤੱਕ ਅੱਗੇ ਪਾਉਣਾ ਪਿਆ।

 

ਇਸ ਗੁਰਦੁਆਰਾ ਸਾਹਿਬ ਬਾਰੇ ਦੱਸਿਆ ਜਾਂਦਾ ਹੈ ਕਿ ਪੁਰਾਣੇ ਹਿੰਦੁਸਤਾਨ ਸਮੇਂ 1834 ਵਿਚ ਇਸ ਗੁਰੂਘਰ ਦਾ ਨਿਰਮਾਣ ਕੀਤਾ ਗਿਆ ਸੀ। ਇਸ ਤੋਂ ਬਾਅਦ 1947 ਸਮੇਂ ਦੇਸ਼ ਦੀ ਵੰਡ ਸਮੇਂ ਇਸ ਗੁਰਦੁਆਰੇ ਨੂੰ ਬੰਦ ਕਰ ਦਿੱਤਾ ਗਿਆ।

 

ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰੇ ਦੇ ਉਦਘਾਟਨ ਸਬੰਧੀ ਛੇਤੀ ਹੀ ਅਗਲੀ ਤਾਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।  ਚੋਵਾ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮਾਰੋਹ ਨੂੰ ਲੈ ਕਿ ਪਾਕਿਸਤਾਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਨਵੰਬਰ ਵਿਚ ਗੁਰੂ ਨਾਨਕ ਦੇਵ ਜੀ ਦੀ 550ਵੇਂ ਗੁਰ ਪੂਰਬ ਮੌਕੇ ਖੋਲ੍ਹਣ ਦੀ ਤਿਆਰ  ਕਰ ਰਿਹਾ ਹੈ, ਇਸ ਲਾਂਘੇ ਨੂੰ ਲੈ ਕੇ ਭਾਰਤ ਦਾ ਸਿੱਖ ਭਾਈਚਾਰੇ ਵਿਚ ਖੁਸ਼ੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: The opening of the gurudwara in Pakistan soon