ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2025 ਤੱਕ ਮਨੁੱਖ ਤੋਂ ਵੱਧ ਕੰਮ ਕਰੇਗਾ ਰੋਬੋਟ

2025 ਤੱਕ ਮਨੁੱਖ ਤੋਂ ਵੱਧ ਕੰਮ ਕਰੇਗਾ ਰੋਬੋਟ

ਵਿਸ਼ਵ ਆਰਥਿਕ ਮੰਚ (ਡਬਲਿਊਈਐਫ) ਦੇ ਇਕ ਅਧਿਐਨ ਅਨੁਸਾਰ ਸਾਲ 2025 ਤੱਕ ਰੋਬੋਟ ਮੌਜੂਦਾ ਕੰਮ ਦੇ ਬੋਝ ਦਾ 52 ਫੀਸਦੀ ਕੰਮ ਸੰਭਾਲਣ ਲੱਗੇਗਾ, ਜੋ ਹੁਣ ਦੀ ਤੁਲਨਾ `ਚ ਕਰੀਬ ਦੁਗਣਾ ਹੋਵੇਗਾ। ਡਬਲਿਊਈਐਫ ਨੇ ਸੋਮਵਾਰ ਨੂੰ ਇਹ ਅਧਿਐਨ ਜਾਰੀ ਕੀਤਾ। ਏਐਫਪੀ ਦੀ ਰਿਪੋਰਟ ਮੁਤਾਬਕ ਮੰਚ ਦਾ ਅਨੁਮਾਨ ਹੈ ਕਿ ਮਨੁੱਖ ਲਈ ਨਵੀਆਂ ਭੂਮਿਕਾਵਾਂ `ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਸਕਦਾ ਹੈ। ਇਨ੍ਹਾਂ ਹੀ ਨਹੀਂ ਮਸ਼ੀਨਾਂ ਤੇ ਕੰਪਿਊਟਰ ਕੰਮਾਂਕਾਰਾਂ ਨਾਲ ਅਸੀਂ ਕਿਵੇਂ ਕੰਮ ਕਰੀਏ ਅਤੇ ਇਨ੍ਹਾਂ ਦੀ ਗਤੀ ਨਾਲ ਕਿਵੇਂ ਤਾਲਮੇਲ ਬੈਠਾਇਆ, ਇਸ ਲਈ ਮਨੁੱਖ ਨੂੰ ਆਪਣੇ ਹੁਨਰ ਨੂੰ ਹੋਰ ਵਧਾਉਣਾ ਹੋਵੇਗਾ। 

 

2025 ਤੱਕ ਕਰੀਬ ਅੱਧਾ ਕੰਮ ਮਸ਼ੀਨਾਂ ਨਾਲ ਹੋਵੇਗਾ


ਸਿਵਸ ਸੰਗਠਨ ਨੇ ਇਕ ਬਿਆਨ `ਚ ਕਿਹਾ ਕਿ ਅੱਜ ਮਸ਼ੀਨਾਂ ਰਾਹੀਂ ਜਿੱਥੇ 29 ਫੀਸਦੀ ਕੰਮ ਹੋ ਰਿਹਾ ਹੈ ਉਥੇ 2025 ਤੱਕ ਮੌਜੂਦਾ ਕੰਮਕਾਰ ਦਾ ਤਕਰੀਬਨ ਅੱਧਾ ਮਸ਼ੀਨਾਂ ਨਾਲ ਹੋਵੇਗਾ।
ਜਿਨੇਵਾ ਦੇ ਕੋਲ ਸਥਿਤ ਡਬਲਿਊਈਐਫ ਨੂੰ ਰਈਸੋ, ਆਗੂਆਂ ਅਤੇ ਵਪਾਰੀਆਂ ਦੀ ਸਾਲਾਨਾ ਸਭਾ ਲਈ ਜਾਣਿਆ ਜਾਂਦਾ ਹੈ, ਜਿਸਦਾ ਆਯੋਜਨ ਸਿਵਟਰਜਲੈਂਡ ਦੇ ਦਾਵੋਸ `ਚ ਹੁੰਦਾ ਹੈ।

 

ਇਨ੍ਹਾਂ ਕੰਮਾਂ `ਚ ਬਣੀ ਰਹੇਗੀ ਮਨੁੱਖ ਦੀ ਜ਼ਰੂਰਤ


ਅਧਿਐਨ ਅਨੁਸਾਰ ਈ ਕਾਮਰਸ ਤੇ ਸੋਸ਼ਲ ਮੀਡੀਆ ਸਮੇਤ ਸੇਲਜ਼, ਮਾਰਕੀਟਿੰਗ ਅਤੇ ਕਸਟਰਮ ਸਰਵਿਸ ਵਰਗੀਆਂ ਜਿਨ੍ਹਾਂ ਨੌਕਰੀਆਂ `ਚ ਮਨੁੱਖ ਹੁਨਰ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ `ਚ ਮਨੁੱਖ ਹੁਨਰ `ਚ ਵਾਧਾ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਰਚਨਾਤਮਕ, ਆਲੋਚਨਾਤਮਕ ਸੋਚ ਅਤੇ ਪ੍ਰਬੋਧਨ ਵਰਗੇ ਕੰਮਾਂ `ਚ ਵੀ ਮਨੁੱਖ ਹੁਨਰ ਬਣਿਆ ਰਹੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The Robot Takeover Is Coming: Machines will do more tasks than humans by 2025- report