ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਤ ਨੂੰ ਧੋਖਾ – ਜਹਾਜ਼ ਹਵਾ ’ਚ ਹੀ ਹੋ ਗਿਆ ਕ੍ਰੈਸ਼ ਪਰ ਬਚ ਗਏ ਯਾਤਰੀ

ਜਹਾਜ਼ ਹਵਾ ’ਚ ਹੀ ਹੋ ਗਿਆ ਕ੍ਰੈਸ਼ ਪਰ ਬਚ ਗਏ ਦੋਵੇਂ ਯਾਤਰੀ

ਜੇ ਤੁਸੀਂ ਕਿਸੇ ਹਵਾਈ ਜਹਾਜ਼ ’ਚ ਯਾਤਰਾ ਕਰ ਰਹੇ ਹੋਵੋ ਤੇ ਉਹ ਹਵਾ ’ਚ ਹੀ ਕ੍ਰੈਸ਼ (ਹਾਦਸਾਗ੍ਰਸਤ) ਹੋ ਜਾਵੇ, ਕੀ ਤੁਸੀਂ ਬਚਣ ਦੀ ਆਸ ਕਰ ਸਕਦੇ ਹੋ? ਤੁਸੀਂ ਆਖੋਗੇ ਨਹੀਂ ਪਰ ਹਵਾ ’ਚ ਕ੍ਰੈਸ਼ ਹੋਏ ਹਵਾਈ ਜਹਾਜ਼ ਵਿੱਚ ਸਵਾਰ ਲੋਕਾਂ ਦੀ ਵੀ ਜਾਨ ਬਚ ਸਕਦੀ ਹੈ। ਪਿਛਲੇ ਐਤਵਾਰ ਹੋਏ ਇੱਕ ਹਾਦਸੇ ਵਿੱਚ ਹਵਾਈ ਜਹਾਜ਼ ਵਿੱਚ ਸਵਾਰ ਦੋਵੇਂ ਯਾਤਰੀ ਵਾਲ–ਵਾਲ ਬਚ ਗਏ।

 

 

ਛੋਟਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਸ ਵਿੱਚ ਸਵਾਰ ਪਾਇਲਟ ਤੇ ਇੱਕ ਯਾਤਰੀ ਜਿਵੇਂ ਯਮਰਾਜ ਨੂੰ ਧੋਖਾ ਦੇ ਕੇ ਸੁਰੱਖਿਅਤ ਬਚ ਗਏ। ਇਹ ਮਾਮਲਾ ਇਟਲੀ ਦੇ ਲੌਂਬਾਰਡੀ ਸਥਿਤ ਪ੍ਰੈਟੋ ਵੈਲੇਂਟਿਨੋ ਰਿਜ਼ੌਰਟ ਦਾ ਹੈ, ਜਦੋਂ ਇੱਕ ਹਵਾਈ ਜਹਾਜ਼ ਉੱਥੇ ਮੌਜੂਦ ਰੋਪਵੇਅ ਦੀਆਂ ਤਾਰਾਂ ਵਿੱਚ ਫਸ ਕੇ ਕ੍ਰੈਸ਼ ਹੋ ਗਿਆ।

 

 

ਇਹ ਹਾਦਸਾ ਵਾਪਰਨ ਵੇਲੇ ਦੋਵਾਂ ਨੂੰ ਇਹੋ ਲੱਗ ਰਿਹਾ ਸੀ ਕਿ ਹੁਣ ਉਨ੍ਹਾਂ ਦੀ ਮੌਤ ਨਿਸ਼ਚਤ ਹੈ ਪਰ ਉਨ੍ਹਾਂ ਨੂੰ ਤਾਰਾਂ ਨਾਲ ਟੰਗੇ ਹੋਇਆਂ ਨੂੰ ਬਚਾ ਲਿਆ ਗਿਆ।

ਜਹਾਜ਼ ਹਵਾ ’ਚ ਹੀ ਹੋ ਗਿਆ ਕ੍ਰੈਸ਼ ਪਰ ਬਚ ਗਏ ਦੋਵੇਂ ਯਾਤਰੀ

 

ਪਾਇਲਟ ਅਤੇ ਯਾਤਰੀ ਦੀ ਜਾਨ ਬਚਾਉਣ ਲਈ 20 ਤੋਂ ਵੱਧ ਫ਼ੌਜੀ, ਫ਼ਾਇਰ ਬ੍ਰਿਗੇਡ ਦਾ ਅਮਲਾ, ਤੇ ਹੋਰ ਰਾਹਤ ਕਰਮਚਾਰੀਆਂ ਨੂੰ ਡੇਢ ਘੰਟਾ ਸਖ਼ਤ ਜਤਨ ਕਰਨੇ ਪਏ।

 

 

ਹਵਾਈ ਜਹਾਜ਼ ਉਡਾ ਰਹੇ ਪਾਇਲਟ ਦੀ ਉਮਰ 62 ਸਾਲ ਹੈ; ਜਦ ਕਿ ਯਾਤਰੀ ਦੀ ਉਮਰ 55 ਵਰ੍ਹੇ ਹੈ। ਦੋਵਾਂ ਨੂੰ ਕੋਈ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਪਰ ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਉਨ੍ਹਾਂ ਨੂੰ ਬਚਾਉਣ ਵਾਲੀਆਂ ਟੀਮਾਂ ਦੇ ਮੈਂਬਰ ਵੀ ਹੈਰਾਨ ਹਨ ਕਿ ਉਹ ਜਹਾਜ਼ ਤਾਰਾਂ ਵਿੱਚ ਉਲਝ ਕੇ ਵਿੱਚ ਫਸਿਆ ਕਿਵੇਂ ਰਹਿ ਗਿਆ। ਉਹ ਤਾਰਾਂ ਵੀ ਮਜ਼ਬੂਤ ਨਿੱਕਲੀਆਂ। ਜੇ ਕਿਤੇ ਹਵਾਈ ਜਹਾਜ਼ ਦੇ ਵਜ਼ਨ ਨਾਲ ਉਹ ਤਾਰਾਂ ਟੁੱਟ ਜਾਂਦੀਆਂ, ਤਦ ਵੀ ਬਹੁਤ ਨੁਕਸਾਨ ਹੋ ਜਾਣਾ ਸੀ।

 

 

ਇਨ੍ਹਾਂ ਯਾਤਰੀਆਂ ਵੱਲੋਂ ਮੌਤ ਨੂੰ ਧੋਖਾ ਦੇਣ ਦੀ ਇਸ ਘਟਨਾ ਦੀ ਡਾਢੀ ਚਰਚਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The travelers had narrow escape after crash in air