ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ 'ਚ ਆਇਆ ਜ਼ਬਰਦਸਤ ਭੂਚਾਲ, ਲੋਕਾਂ ’ਚ ਪਈਆਂ ਭਾਜੜਾਂ

ਕੈਨੇਡਾ ਦੇ ਵੈਨਕੂਵਰ ਆਈਲੈਂਡ 'ਤੇ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਲੋਕਾਂ ’ਚ ਭਾਜੜਾਂ ਪੈ ਗਈਆਂ । ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਿਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਹੈ। ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਐਤਵਾਰ ਦੇਰ ਰਾਤ ਕਰੀਬ 10:39 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 6.6 ਸੀ। ਇਹ ਭੂਚਾਲ ਪੋਰਟ ਹਾਰਡੀ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਸਲੈਂਡ ਤੋਂ ਦੱਖਣ-ਪੱਛਮ 'ਚ 218 ਕਿਲੋਮੀਟਰ ਦੂਰ ਸਥਿਤ ਹੈ, ਆਈਸਲੈਂਡ 'ਤੇ ਆਇਆ।

ਦੂਜੇ ਭੂਚਾਲ ਦੇ ਝਟਕੇ ਵੀ ਦੇਰ ਰਾਤ 11:56 ਵਜੇ ਇਸੇ ਥਾਂ ਮਹਿਸੂਸ ਕੀਤੇ ਗਏ। ਫਿਲਹਾਲ ਇੱਥੇ ਕੋਈ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The tremendous earthquake that struck in Canada stuck in the crowd