ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ, ਭਾਰਤੀਆਂ ਨੂੰ H-1B ਵੀਜ਼ਾ ਦੇਣ ਦੀ ਲਿਮਿਟ ਕਰ ਸਕਦੈ ਤੈਅ

ਭਾਰਤੀ ਆਈਟੀ ਕੰਪਨੀਆਂ ਨੂੰ ਅਮਰੀਕਾ ਛੇਤੀ ਹੀ ਇਕ ਵੱਡਾ ਝਟਕਾ ਦੇ ਸਕਦਾ ਹੈ। ਟਰੰਪ ਪ੍ਰਸ਼ਾਸਨ ਭਾਰਤੀ ਆਈ ਟੀ ਪੇਸ਼ੇਵਰਾਂ ਨੂੰ ਜਾਰੀ ਹੋਣ ਵਾਲੇ ਵੀਜ਼ੇ ਦੀ ਲਿਮਿਟ ਨੂੰ ਤੈਅ ਕਰ ਸਕਦਾ ਹੈ। ਇਸ ਨਾਲ ਟੀਸੀਐਸ, ਇੰਫੋਸਿਸ ਅਤੇ ਵਿਪਰੋ ਵਰਗੀਆਂ ਪ੍ਰਮੁੱਖ ਭਾਰਤੀ ਆਈਟੀ ਕੰਪਨੀਆਂ ਉੱਤੇ ਅਸਰ ਪਵੇਗਾ। ਇਸ ਦੇ ਚਲਦਿਆਂ ਸ਼ੇਅਰ ਬਾਜ਼ਾਰ ਵਿੱਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ।

 

ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਅਮਰੀਕਾ ਭਾਰਤ ਨੂੰ  H-1B ਵੀਜ਼ਾ ਦੇਣ ਦੀ ਲਿਮਿਟ 10 ਫ਼ੀਸਦੀ ਤੋਂ 15 ਫ਼ੀਸਦੀ ਤੱਕ ਸੀਮਿਤ ਕਰਨ ਉੱਤੇ ਵਿਚਾਰ ਕਰ ਰਿਹਾ ਹੈ।

 

ਦੱਸਣਯੋਗ ਹੈ ਕਿ ਹਰ ਸਾਲ ਅਮਰੀਕਾ 85000,  H-1B ਵੀਜ਼ਾ ਜਾਰੀ ਕਰਦਾ ਹੈ ਅਤੇ ਇਨ੍ਹਾਂ ਵਿੱਚੋਂ 70 ਫੀਸਦੀ ਵੀਜ਼ਾ ਭਾਰਤੀ ਕਰਮਚਾਰੀਆਂ ਨੂੰ ਹੀ ਮਿਲਦੇ ਹਨ। ਫਿਲਹਾਲ ਕਿਸੇ ਵੀ ਦੇਸ਼ ਦੇ ਲਈ ਐਚ1 ਬੀ ਵੀਜ਼ਾ ਲੈਣ ਲਈ ਕੋਈ ਲਿਮਿਟ ਤੈਅ ਨਹੀਂ ਹੈ।

 

ਨਿਊਜ਼ ਏਜੰਸੀ ਮੁਤਾਬਕ, ਅਮਰੀਕਾ ਉਨ੍ਹਾਂ ਮੁਲਕਾਂ ਲਈ ਐਚ -1 ਬੀ ਵੀਜ਼ਾ ਦੀ ਸੀਮਾ ਤੈਅ ਕਰਨ ਬਾਰੇ ਸੋਚ ਰਿਹਾ ਹੈ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣਾ ਡਾਟਾ ਇੱਥੇ ਜਮ੍ਹਾਂ ਕਰਾਉਣ ਲਈ ਮਜਬੂਰ ਕਰ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The US can limit the H-1B visa grant to Indians