ਪੈਰਿਸ 'ਚ ਰੇਲ ਗੱਡੀ ਦੀ ਯਾਤਰਾ ਕਰਨ ਦੌਰਾਨ ਇੱਕ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ. ਹੁਣ ਬੱਚਾ 25 ਸਾਲਾਂ ਲਈ ਮੁਫ਼ਤ ਰੇਲ ਗੱਡੀ ਚ ਯਾਤਰਾ ਕਰ ਸਕੇਗਾ. ਗੱਡੀ 'ਚ ਜਨਮ ਲੈਣ ਵਾਲੇ ਇਸ ਬੱਚੇ ਲਈ ਪੈਰਿਸ ਟਰਾਂਸਪੋਰਟ ਵਿਭਾਗ ਨੇ 25 ਸਾਲਾਂ ਤੱਕ ਮੁਫ਼ਤ ਰੇਲ ਯਾਤਰਾ ਕਰਨ ਦਾ ਪ੍ਰਸਤਾਵ ਰੱਖਿਆ ਹੈ.
ਰੇਲਗੱਡੀ ਸੈਂਟਰਲ ਪੈਰਿਸ ਦੇ ਇੱਕ ਸਟੇਸ਼ਨ 'ਤੇ ਆ ਕੇ ਬੰਦ ਹੋ ਗਈ. ਔਰਤ ਨੂੰ ਉੱਥੇ ਹੀ ਦਰਦ ਹੋਣਾ ਸ਼ੁਰੂ ਹੋ ਗਿਆ. ਅਜਿਹੇ 'ਚ ਮਾਂ ਤੇ ਬੱਚੇ ਦੋਵਾਂ ਨੂੰ ਬਚਾਉਣਾ ਰੇਲਵੇ ਦੀ ਜ਼ਿੰਮੇਵਾਰੀ ਸੀ. ਰੇਲਵੇ ਦੇ ਸਟਾਫ਼ 'ਤੇ ਐਮਰਜੈਂਸੀ ਵਰਕਰ, ਪੁਲਿਸ ਦੀ ਸਹਾਇਤਾ ਨਾਲ ਡਿਲੀਵਰੀ ਕਰਾਈ ਗਈ ਤੇ ਸਵੇਰੇ 11.40 ਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ
ਰੇਲਵੇ ਬੁਲਾਰੇ ਮੁਤਾਬਕ ਮਾਂ 'ਤੇ ਬੱਚਾ ਦੋਵੇਂ ਸਿਹਤਮੰਦ ਹਨ. ਪੈਰਿਸ ਟ੍ਰਾਂਸਪੋਰਟ ਵਿਭਾਗ ਨੇ ਮਾਂ ਨੂੰ ਵਧਾਈ ਦਿੱਤੀ 'ਤੇ ਬੱਚੇ ਨੂੰ 25 ਸਾਲਾਂ ਤੱਕ ਮੁਫ਼ਤ ਰੇਲ ਯਾਤਰਾ ਕਰਨ ਦੀ ਪੇਸ਼ਕਸ਼ ਕੀਤੀ.