ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਰੱਖਿਆ ਬਜਟ ਵਿਚ ਕੋਈ ਬਦਲਾਅ ਨਹੀਂ

ਪਾਕਿ ਦੇ ਰੱਖਿਆ ਬਜਟ ਵਿਚ ਕੋਈ ਬਦਲਾਅ ਨਹੀਂ

ਪਾਕਿਸਤਾਨ ਦੇ ਰੱਖਿਆ ਬਜਟ ਵਿਚ ਚਾਲੂ ਵਿੱਤੀ ਸਾਲ ਦੇ ਮੁਕਾਬਲੇ ਅਗਲੇ ਵਿੱਤ ਸਾਲ ਵਿਚ ਰੁਪਏ ਦੇ ਮਦਦ ਵਿਚ ਕੋਈ ਬਦਲਾਅ ਨਹੀਂ ਹੋਵੇਗਾ, ਕਿਉਂਕਿ ਦੇਸ਼ ਦੀ ਆਰਥਿਕ ਸਥਿਤੀ ਬੇਹੱਦ ਖਰਾਬ ਹੈ। ਡੌਨ ਨਿਊਜ਼ ਅਨੁਸਾਰ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟਰ ਉਤੇ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਗੰਭੀਰ ਆਰਥਿਕ ਹਾਲਾਤ ਦੇ ਚਲਦਿਆਂ ਸੈਨਾ ਸਵੈਇੱਛਾ ਨਾਲ ਆਪਣੇ ਖਰਚੇ ਵਿਚ ਕਟੌਤੀ ਕਰਨ ਲਈ ਤਿਆਰ ਹੈ।

 

ਉਨ੍ਹਾਂ ਜ਼ਿਕਰ ਕੀਤਾ ਕਿ ਕਈ ਸੁਰੱਖਿਆ ਚੁਣੌਤੀਆਂ ਦੇ ਬਾਵਜੂਦ ਇਹ ਫੈਸਲਾ ਲਿਆ ਹੈ। ਬਚਾਈ ਗਈ ਧਨ ਰਾਸ਼ੀ ਨੂੰ ਬਲੂਚਸਤਾਨ ਅਤੇ ਖੈਬਰ ਪਖਤੂਨਖਵਾ ਦੇ ਕਬਾਇਲੀ ਖੇਤਰ ਵਿਚ ਖਰਚ ਕੀਤਾ ਜਾਵੇਗਾ। ਚਾਲੂ ਵਿੱਤੀ ਸਾਲ (2018–19) ਲਈ ਮੂਲ ਬਜਟ ਵੰਡ 1100 ਅਰਬ ਪਾਕਿਸਤਾਨੀ ਰੁਪਏ ਹੈ। ਬਜਟ ਪਿਛਲੇ ਸਾਲ ਦੇ ਮੂਲ ਬਜਟ ਦਾ 21 ਫੀਸਦੀ ਅਤੇ ਜੀਡੀਪੀ ਦਾ 3.2 ਫੀਸਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: There is no change in Pakistan defense budget